19 ਸਾਲ ਦੇ ਖਿਡਾਰੀ ਨੇ ਪੇਸ਼ ਕੀਤਾ ਟੀਮ ਇੰਡੀਆ ''ਚ ਸਿਲੈਕਸ਼ਨ ਦਾ ਦਾਅਵਾ, 10 ਮੈਚਾਂ ''ਚ ਬਣਾ ਚੁੱਕਿਆ ਹੈ 610 ਦੌੜਾਂ

Friday, Oct 26, 2018 - 12:56 PM (IST)

19 ਸਾਲ ਦੇ ਖਿਡਾਰੀ ਨੇ ਪੇਸ਼ ਕੀਤਾ ਟੀਮ ਇੰਡੀਆ ''ਚ ਸਿਲੈਕਸ਼ਨ ਦਾ ਦਾਅਵਾ, 10 ਮੈਚਾਂ ''ਚ ਬਣਾ ਚੁੱਕਿਆ ਹੈ 610 ਦੌੜਾਂ

ਨਵੀਂ ਦਿੱਲੀ—ਸ਼ੁਭਮਨ ਗਿਲ (ਅਜੇਤੂ106) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਇੰਡੀਆ- ਸੀ ਨੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਇੰਡੀਆ-ਏ ਨੂੰ 6 ਵਿਕਟਾਂ ਨਾਲ ਹਰਾ ਕੇ ਵੀਰਵਾਰ ਨੂੰ ਦੇਵਧਰ ਟ੍ਰਾਫੀ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਸ਼ੁਭਮਨ ਗਿਲ ਅੱਜ ਕੱਲ ਸ਼ਾਨਦਾਰ ਫਾਰਮ 'ਚ ਹਨ ਅਤੇ ਹਰ ਮੈਚ 'ਚ ਦੌੜਾਂ ਦਾ ਅੰਬਾਰ ਲਗਾ ਰਹੇ ਹਨ। ਉਹ ਪਿਛਲੀਆਂ 10 ਪਾਰੀਆਂ 'ਚ 610 ਦੌੜਾਂ ਬਣਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਦੌਰਾਨ 4 ਅਰਧਸੈਂਕੜੇ ਅਤੇ 2 ਸੈਂਕੜੇ ਲਗਾਏ ਹਨ। ਇਸ ਤਰ੍ਹਾਂ ਦੀ ਫਾਰਮ ਦੇ ਨਾਲ ਇਸ 19 ਸਾਲ ਦੇ ਖਿਡਾਰੀ ਨੇ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਕ ਅੰਗ੍ਰੇਜ਼ੀ ਅਖਬਾਰ ਨਾਲ ਗੱਲਬਾਤ ਕਰਦੇ ਕਿਹਾ ,'' ਮੈਂ ਇੰਡੀਆ ਵੱਲੋਂ ਖੇਡਣ ਲਈ ਤਿਆਰ ਹਾਂ। ਚਾਹੇ ਹੀ ਮੈਨੂੰ ਵੈਸਟਇੰਡੀਜ਼ ਖਿਲਾਫ ਮੌਕਾ ਨਹੀਂ 
ਮਿਲਿਆ ਪਰ ਅਗਲੀ ਸੀਰੀਜ਼ 'ਚ ਮੈਨੂੰ ਮੌਕਾ ਮਿਲ ਸਕਦਾ ਹੈ।''

ਫਾਈਨਲ 'ਚ ਟੀਮ ਇੰਡੀਆ-ਸੀ ਦਾ ਸਾਹਮਣਾ ਇੰਡੀਆ-ਬੀ ਨਾਲ ਹੋਵੇਗਾ। ਫਾਈਨਲ ਇਸ ਮੈਦਾਨ 'ਤੇ ਸ਼ਨਿਵਾਰ ਨੂੰ ਖੇਡਿਆ ਜਾਵੇਗਾ। ਇੰਡੀਆ-ਏ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਅਭਿਮੰਨਿਊ ਈਸ਼ਵਰਣ (69), ਨੀਤੀਸ਼ ਰਾਣਾ (68) ਅਤੇ ਅਨਮੋਲਪ੍ਰੀਤ ਸਿੰਘ (59) ਦੇ ਅਰਧਸੈਂਕੜੇ ਦੀ ਮਦਦ ਨਾਲ 6 ਵਿਕਟਾਂ ਨਾਲ 293 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਤੋਂ ਇਲਾਵਾ ਏਸ਼ੀਆ ਕੱਪ ਦੌਰਾਨ ਜ਼ਖਮੀ ਹੋਣ ਵਾਲੇ ਯਾਦਵ ਨੇ 25 ਗੇਂਦਾਂ ਨਾਲ 2 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 41 ਦੌੜਾਂ ਬਣਾਈਆਂ। ਇੰਡੀਆ-ਸੀ ਲਈ ਵਿਜੇ ਸ਼ੰਕਰ ਨੇ 40 ਦੌੜਾਂ ਨਾਲ 3ਵਿਕਟਾਂ, ਰਾਹੁਲ ਚਾਹਲ ਨੇ 79 ਦੌੜਾਂ ਨਾਲ 2 ਵਿਕਟ ਅਤੇ ਰਣਨੀਸ਼ ਗੁਰਬਾਣੀ ਨੇ 51 ਦੌੜਾਂ ਨਾਲ 1 ਵਿਕਟ ਹਾਸਲ ਕੀਤੀ।

ਇੰਡੀਆ-ਏ ਤੋਂ ਮਿਲੇ 294 ਦੌੜਾਂ ਟੀਚੇ ਦਾ ਪਿੱਛਾ ਕਰਨ ਵਾਲੇ ਉੱਤਰੀ ਇੰਡੀਆ-ਸੀ ਨੇ 85 ਦੌੜਾਂ ਤਕ ਆਪਣੇ  3 ਵਿਕਟਾਂ ਗੁਆ ਦਿੱਤੀਆਂ ਸੀ। ਪਰ ਇਸ ਤੋਂ ਬਾਅਦ ਗਿਲ ਨੇ 111 ਗੇਂਦਾਂ ਨਾਲ 8 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 106 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਇੰਡੀਆ-ਸੀ ਨੂੰ ਫਾਈਨਲ 'ਚ ਪਹੁੰਚਾ ਦਿੱਤਾ। ਗਿਲ ਦੇ ਇਲਾਵਾ  ਇਸ਼ਾਨ ਕਿਸ਼ਨ ਨੇ 60 ਗੇਂਦਾ 'ਤੇ 11 ਚੌਕਿਆਂ ਦੀ ਬਦੌਲਤ 69 ਅਤੇ ਸੂਰਜਕੁਮਾਰ ਯਾਦਵ ਨੇ 36 ਗੇਂਦਾਂ ਨਾਲ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 56 ਦੌੜਾਂ ਦਾ ਯੋਗਦਾਨ ਦਿੱਤਾ, ਇੰਡੀਆ-ਏ ਖਿਲਾਫ ਰਵੀਚੰਦਨ ਅਸ਼ਵਿਨ,ਧਵਨ ਕੁਲਕਰਨੀ ਅਤੇ ਸ਼ਮਸਮੁਲੀਨ ਨੇ 1-1 ਵਿਕਟ ਝਟਕਾਏ।


Related News