ਟੈਸਟ ਸੀਰੀਜ਼ ਦੀ ਮੈਚ ਫੀਸ ਪਾਕਿਸਤਾਨ ''ਚ ਹੜ੍ਹ ਪੀੜਤਾਂ ਨੂੰ ਦਾਨ ਕਰਨਗੇ ਬੇਨ ਸਟੋਕਸ
11/29/2022 11:29:55 AM

ਰਾਵਲਪਿੰਡੀ (ਭਾਸ਼ਾ)- ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਪਾਕਿਸਤਾਨ ਖਿਲਾਫ਼ ਟੈਸਟ ਸੀਰੀਜ਼ ਦੀ ਆਪਣੀ ਮੈਚ ਫੀਸ ਇੱਥੇ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਇੰਗਲੈਂਡ ਦੀ ਟੀਮ 17 ਸਾਲਾਂ ਵਿੱਚ ਪਹਿਲੀ ਵਾਰ ਪਾਕਿਸਤਾਨ ਦੌਰੇ 'ਤੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ, ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਸਟੋਕਸ ਨੇ ਟਵੀਟ ਕੀਤਾ, "ਮੈਂ ਟੈਸਟ ਸੀਰੀਜ਼ ਤੋਂ ਆਪਣੀ ਮੈਚ ਫੀਸ ਪਾਕਿਸਤਾਨ ਦੇ ਹੜ੍ਹ ਪੀੜਤਾਂ ਨੂੰ ਦੇਵਾਂਗਾ।"
ਉਨ੍ਹਾਂ ਲਿਖਿਆ, “ਹੜ੍ਹ ਨੇ ਪਾਕਿਸਤਾਨ ਵਿੱਚ ਬਹੁਤ ਤਬਾਹੀ ਮਚਾਈ ਹੈ। ਇਸ ਦਾ ਦੇਸ਼ ਅਤੇ ਇੱਥੋਂ ਦੇ ਲੋਕਾਂ 'ਤੇ ਬਹੁਤ ਪ੍ਰਭਾਵ ਪਿਆ ਹੈ। ਇਸ ਖੇਡ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਮੇਰਾ ਮੰਨਣਾ ਹੈ ਕਿ ਮੈਨੂੰ ਕ੍ਰਿਕਟ ਤੋਂ ਬਾਹਰ ਵੀ ਕੁਝ ਯੋਗਦਾਨ ਦੇਣਾ ਚਾਹੀਦਾ ਹੈ।' ਇੰਗਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸੂਚੀ ਵਿੱਚ ਫਾਈਨਲ ਦੀ ਦੌੜ ਤੋਂ ਬਾਹਰ ਸੱਤਵੇਂ, ਜਦਕਿ ਪਾਕਿਸਤਾਨ ਪੰਜਵੇਂ ਸਥਾਨ ’ਤੇ ਹੈ।