ਸਟੋਕਸ ਨੇ ਟੈਸਟ ਕ੍ਰਿਕਟ ''ਤੇ ਧਿਆਨ ਨਾ ਦੇਣ ''ਤੇ ਆਈਸੀਸੀ ''ਤੇ ਵਿੰਨ੍ਹਿਆ ਨਿਸ਼ਾਨਾ, ਆਖੀ ਇਹ ਗੱਲ

Monday, Dec 26, 2022 - 07:07 PM (IST)

ਸਟੋਕਸ ਨੇ ਟੈਸਟ ਕ੍ਰਿਕਟ ''ਤੇ ਧਿਆਨ ਨਾ ਦੇਣ ''ਤੇ ਆਈਸੀਸੀ ''ਤੇ ਵਿੰਨ੍ਹਿਆ ਨਿਸ਼ਾਨਾ, ਆਖੀ ਇਹ ਗੱਲ

ਸਪੋਰਟਸ ਡੈਸਕ— ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਨੇ ਖੇਡ ਦੇ ਲੰਬੇ ਫਾਰਮੈਟ 'ਤੇ ਪੂਰਾ ਧਿਆਨ ਨਾ ਦੇਣ ਲਈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਦੁਨੀਆ ਭਰ 'ਚ ਘਰੇਲੂ ਟੀ-20 ਲੀਗਾਂ ਦੀ ਵਧਦੀ ਲੋਕਪ੍ਰਿਅਤਾ ਖੇਡ ਦੇ ਸਭ ਤੋਂ ਲੰਬੇ ਫਾਰਮੈਟਾਂ ਦੀ ਹੋਂਦ ਨੂੰ ਖ਼ਤਰੇ 'ਚ ਪਾ ਰਹੀ ਹੈ। ਹਾਲ ਹੀ 'ਚ ਪਾਕਿਸਤਾਨ ਦੌਰੇ 'ਤੇ ਟੀਮ ਨੂੰ 3-0 ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਟੋਕਸ ਨੇ ਕਿਹਾ, ''ਪ੍ਰੋਗਰਾਮ 'ਤੇ ਓਨਾ ਧਿਆਨ ਨਹੀਂ ਦਿੱਤਾ ਜਾਂਦਾ ਜਿੰਨਾ ਹੋਣਾ ਚਾਹੀਦਾ ਹੈ। 

ਟੀ-20 ਵਿਸ਼ਵ ਕੱਪ ਤੋਂ ਬਾਅਦ ਇੰਗਲੈਂਡ ਦੀ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਇਸ ਦੀ ਇਕ ਉਦਾਹਰਣ ਹੈ। ਜਦੋਂ ਇਸ ਲੜੀ ਦਾ ਕੋਈ ਮਹੱਤਵ ਨਹੀਂ ਸੀ ਤਾਂ ਤਿੰਨ ਮੈਚਾਂ ਦੀ ਲੜੀ ਦਾ ਆਯੋਜਨ ਕਰਨਾ ਕਿੰਨਾ ਸਿਆਣਪ ਸੀ। ਸਟੋਕਸ ਨੇ ਕਿਹਾ, ''ਮੌਜੂਦਾ ਦੌਰ 'ਚ ਟੈਸਟ ਕ੍ਰਿਕਟ ਨੂੰ ਲੈ ਕੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ। ਕ੍ਰਿਕਟ ਪ੍ਰਸ਼ੰਸਕ ਟੈਸਟ ਦੀ ਬਜਾਏ ਨਵੇਂ ਫਾਰਮੈਟ ਅਤੇ ਫਰੈਂਚਾਇਜ਼ੀ ਆਧਾਰਿਤ ਮੁਕਾਬਲੇ ਨੂੰ ਤਰਜੀਹ ਦੇ ਰਹੇ ਹਨ। ਅਸੀਂ ਸਾਰੇ ਸਮਝਦੇ ਹਾਂ ਕਿ ਇਹ (ਸੀਮਤ ਓਵਰਾਂ ਦਾ ਫਾਰਮੈਟ) ਖਿਡਾਰੀਆਂ ਨੂੰ ਬਹੁਤ ਸਾਰੇ ਮੌਕੇ ਦਿੰਦਾ ਹੈ ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਟੈਸਟ ਕ੍ਰਿਕਟ ਖੇਡ ਲਈ ਬਹੁਤ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਸੁਨੀਲ ਗਾਵਸਕਰ ਦੀ ਮਾਂ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ਇਹ ਸੰਕੇਤ ਦਿੰਦੇ ਹੋਏ ਕਿ ਟੈਸਟ ਖੇਡਣ ਵਾਲੇ ਦੇਸ਼ਾਂ ਨੂੰ ਹਮਲਾਵਰ ਕ੍ਰਿਕਟ ਖੇਡਣ ਲਈ ਇੰਗਲੈਂਡ ਦੇ ਨਕਸ਼ੇ-ਕਦਮਾਂ 'ਤੇ ਚੱਲਣਾ ਚਾਹੀਦਾ ਹੈ, ਸਟੋਕਸ ਨੇ ਕਿਹਾ ਕਿ ਪੰਜ ਦਿਨਾਂ ਦੇ ਫਾਰਮੈਟ ਨੂੰ ਪ੍ਰਸਿੱਧ ਬਣਾਉਣ ਲਈ 'ਨਤੀਜਿਆਂ' ਤੋਂ ਵੱਧ 'ਮਨੋਰੰਜਨ' ਦੀ ਜ਼ਰੂਰਤ ਹੈ। ਅਨੁਭਵੀ ਆਲਰਾਊਂਡਰ ਨੇ ਕਿਹਾ, ''ਨਤੀਜੇ ਬਾਰੇ ਸੋਚੇ ਬਿਨਾਂ ਚੰਗੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਹਰ ਦਿਨ ਨੂੰ ਮਜ਼ੇਦਾਰ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। 

ਤੁਹਾਨੂੰ ਲੋਕਾਂ ਨੂੰ ਅੰਦਾਜ਼ਾ ਲਗਾਉਣ ਦਾ ਜ਼ਿਆਦਾ ਮੌਕਾ ਨਹੀਂ ਦੇਣਾ ਚਾਹੀਦਾ। ਜੇ ਲੋਕ ਇਸ ਬਾਰੇ ਉਤਸ਼ਾਹਿਤ ਹੋ ਜਾਂਦੇ ਹਨ ਕਿ ਉਹ ਕੀ ਦੇਖਣ ਜਾ ਰਹੇ ਹਨ, ਤਾਂ ਇਹ ਉਹ ਥਾਂ ਹੈ ਜਿੱਥੇ ਤੁਸੀਂ ਵੱਡੀ ਜਿੱਤ ਪ੍ਰਾਪਤ ਕਰ ਸਕਦੇ ਹੋ।" ਸਟੋਕਸ ਨੇ ਟੈਸਟ ਕ੍ਰਿਕਟ ਨੂੰ ਲੋਕਪ੍ਰਿਯ ਬਣਾਉਣ ਲਈ ਆਈਸੀਸੀ ਨੂੰ ਕੁਝ ਵੱਖਰਾ ਕਰਨ ਦੀ ਸਲਾਹ ਦਿੱਤੀ। ਸਟੋਕਸ ਨੇ ਕਿਹਾ, ''ਮੈਨੂੰ ਟੈਸਟ ਕ੍ਰਿਕਟ ਖੇਡਣਾ ਪਸੰਦ ਹੈ ਅਤੇ ਮੇਰਾ ਮੰਨਣਾ ਹੈ ਕਿ ਅਸੀਂ ਇਸ ਮਾਮਲੇ 'ਚ ਕੁਝ ਵੱਖਰਾ ਕਰ ਸਕਦੇ ਹਾਂ।' ਜੋ ਰੂਟ ਤੋਂ ਕਪਤਾਨੀ ਸੰਭਾਲਣ ਤੋਂ ਬਾਅਦ ਸਟੋਕਸ ਨੇ ਇੰਗਲੈਂਡ ਨੂੰ 10 ਮੈਚਾਂ ਵਿੱਚ ਨੌਂ ਜਿੱਤਾਂ ਦਿਵਾਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News