ਡੀ. ਆਰ. ਐਸ. ਮਾਮਲੇ ''ਚ ਕੋਹਲੀ ਤੇ ਸਮਿਥ ਖਿਲਾਫ ਨਹੀਂ ਹੋਵੇਗੀ ਕੋਈ ਕਾਰਵਾਈ : ਆਈ. ਸੀ. ਸੀ.

03/08/2017 10:39:11 PM

ਨਵੀਂ ਦਿੱਲੀ— ਅੰਤਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਆਸਟਰੇਲਆਈ ਕਪਤਾਨ ਸਟੀਵਨ ਸਮਿਥ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰੇਗੀ। ਹਾਲਾਂਕਿ ਬੀ. ਸੀ. ਸੀ. ਆਈ. (ਭਾਰਤ ਕ੍ਰਿਕਟ ਕੰਟਰੋਲ ਬੋਰਡ) ਨੇ ਇਸ ਫੈਸਲੇ ਖਿਲਾਫ ਅਪੀਲ ਕਰਨ ਦੀ ਗੱਲ ਕਹੀ ਹੈ। ਆਸਟਰੇਲੀਆ ਅਤੇ ਭਾਰਤ ਵਿਚਾਲੇ ਟੈਸਟ ''ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਮਿਥ ''ਤੇ ਅੰਪਾਇਰ ਡਿਸੀਜ਼ਨ ਰਿਵੀਊ ਸਿਸਟਮ ਦੇ ਇਸਤੇਮਾਲ ਸਮੇਂ ਡ੍ਰੈਸਿੰਗ ਰੂਮ ਵੱਲ ਦੇਖਣ ਦਾ ਦੋਸ਼ ਲਾਇਆ ਹੈ। ਕ੍ਰਿਕਟ ਆਸਟਰੇਲੀਆ ਜਿੱਥੇ ਆਪਣੇ ਕਪਤਾਨ ਦੇ ਬਚਾਓ ''ਚ ਹੈ, ਉਥੇ ਹੀ ਬੀ. ਸੀ. ਸੀ. ਆਈ. ਵੀ ਖੁੱਲ੍ਹ ਕੇ ਆਪਣੇ ਕਪਤਾਨ ਦਾ ਸਮਰਥਨ ਕਰ ਰਹੀ ਹੈ।
ਇਸ ਮਾਮਲੇ ''ਚ ਬੀ. ਸੀ. ਸੀ. ਆਈ. ਨੇ ਅੰਤਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੂੰ ਅਪੀਲ ਕੀਤੀ ਸੀ ਕਿ ਉਹ ਦੂਜੇ ਟੈਸਟ ''ਚ ਡੀ. ਆਰ. ਐਸ. ਰੈਫਰਲ ''ਤੇ ਗਲਤੀ ਨਾਲ ਡ੍ਰੈਸਿੰਗ ਤੋਂ ਸਲਾਹ ਮੰਗਣ ''ਤੇ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਦੇ ਮਾਮਲੇ ''ਤੇ ਗੌਰ ਕਰੇ। ਇਸ ਵਿਵਾਦ ''ਤੇ ਬੀ. ਸੀ. ਸੀ. ਆਈ. ਦੀ ਪ੍ਰਤੀਕਿਰਿਆ ਉਸ ਸਮੇਂ ਆਈ ਹੈ, ਜਦੋਂ ਕ੍ਰਿਕਟ ਆਸਟਰੇਲੀਆ ਨੇ ਸਮਿਥ ਖਿਲਾਫ ਧੋਖਾਧੜੀ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ।
ਬੀ. ਸੀ. ਸੀ. ਆਈ. ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਚਰਚਾ ਕਰਨ ਅਤੇ ਘਟਨਾ ਦੀ ਵੀਡੀਓ ਰੀਪਲੇਅ ਦੇਖਣ ਤੋਂ ਬਾਅਦ ਬੀ. ਸੀ. ਸੀ. ਆਈ. ਭਾਰਤੀ ਕ੍ਰਿਕਟ ਟੀਮ ਅਤੇ ਉਸ ਦੇ ਕਪਤਾਨ ਵਿਰਾਟ ਦੇ ਨਾਲ ਹੈ। ਕੋਹਲੀ ਦੇ ਇਸ ਕਦਮ ਦਾ ਆਈ. ਸੀ. ਸੀ. ਏਲੀਟ ਪੈਨਲ ਦੇ ਅੰਪਾਇਰ ਨਾਈਜੇਲ ਲਾਂਗ ਨੇ ਵੀ ਸਮਰਥਨ ਕੀਤਾ ਸੀ, ਜਿਨ੍ਹਾਂ ਨੇ ਸਟੀਵ ਸਮਿਥ ਨੂੰ ਅਨੁਸੂਚਿਤ ਸਹਾਇਤਾ ਲੈਣ ਤੋਂ ਰੋਕਿਆ ਸੀ। ਬੋਰਡ ਚਾਹੁੰਦਾ ਹੈ ਕਿ ਆਈ. ਸੀ. ਸੀ. ਇਸ ਮਾਮਲੇ ''ਚ ਕਦਮ ਚੁੱਕੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਬਾਕੀ ਦੇ 2 ਟੈਸਟ ਸਹੀਂ ਭਾਵਨਾ ਨਾਲ ਖੇਡੇ ਜਾਣਗੇ। ਬੀ. ਸੀ. ਸੀ. ਆਈ. ਨੇ ਆਈ. ਸੀ. ਸੀ. ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਜਾਂਚ ਕਰੇ ਕਿ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਪ੍ਰੈਸ ਕਾਨਫਰੰਸ ''ਚ ਇਹ ਸਵੀਕਾਰ ਕੀਤਾ ਸੀ ਕਿ ਉਸ ਸਮੇਂ ਗਲਤੀ ਨਾਲ ਇਹ ਸਭ ਕੁੱਝ ਹੋਇਆ ਸੀ।   

Related News