ਕੋਹਲੀ-ਸ਼ਾਸਤਰੀ ਦੀ ਜੋੜੀ ''ਤੇ ਸਟੀਵ ਵਾ ਦਾ ਵੱਡਾ ਹਮਲਾ, ਕਿਹਾ...

Thursday, Nov 15, 2018 - 02:42 PM (IST)

ਕੋਹਲੀ-ਸ਼ਾਸਤਰੀ ਦੀ ਜੋੜੀ ''ਤੇ ਸਟੀਵ ਵਾ ਦਾ ਵੱਡਾ ਹਮਲਾ, ਕਿਹਾ...

ਨਵੀਂ ਦਿੱਲੀ— ਹਾਲ ਹੀ 'ਚ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਸਾਊਥ ਅਫਰੀਕੀ ਦੌਰੇ 'ਤੇ ਦਾਅਵਾ ਕੀਤਾ ਸੀ ਕਿ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਪਿਛਲੇ 10-15 ਸਾਲਾਂ ਦੀ ਸਰਵਸ੍ਰੇਸ਼ਠ ਟੀਮ ਹੈ। ਇਸ ਦਾਅਵੇ ਦੀ ਭਾਰਤ 'ਚ ਕਰੜੀ ਆਲੋਚਨਾ ਹੋਈ ਸੀ ਅਤੇ ਹੁਣ ਜਦੋਂ ਟੀਮ ਇੰਡੀਆ ਆਸਟਰੇਲੀਆ ਦੇ ਦੌਰੇ 'ਤੇ ਜਾਣ ਵਾਲੀ ਹੈ ਤਦ ਸਾਬਕਾ ਕੰਗਾਰੂ ਕਪਤਾਨ ਸਟੀਵ ਵਾ ਨੇ ਵੀ ਇਸ ਮਸਲੇ 'ਤੇ ਟੀਮ ਇੰਡੀਆ 'ਤੇ ਹਮਲਾ ਬੋਲਿਆ ਹੈ। ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਕਿਹਾ ਕਿ ਇਹ ਯਕੀਨੀ ਨਹੀਂ ਹੈ ਕਿ ਕੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਮੌਜੂਦਾ ਭਾਰਤੀ ਟੀਮ ਉਨ੍ਹਾਂ ਸਾਬਕਾ ਟੀਮਾਂ ਤੋਂ ਬਿਹਤਰ ਹੈ ਜਿਨ੍ਹਾਂ ਖਿਲਾਫ ਉਹ ਆਪਣੇ ਇੰਟਰਨੈਸ਼ਨਲ ਕਰੀਅਰ ਦੇ ਦੌਰਾਨ ਖੇਡੇ ਹਨ।
PunjabKesari
ਸਟੀਵ ਵਾ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਭਾਰਤ ਦੀਆਂ ਕੁਝ ਬਿਹਤਰੀਨ ਟੀਮਾਂ ਖਿਲਾਫ ਖੇਡਿਆ ਹਾਂ ਅਤੇ ਮੈਨੂੰ ਯਕੀਨ ਨਹੀਂ ਹੈ ਕਿ ਮੌਜੂਦਾ ਟੀਮ ਉਨ੍ਹਾਂ ਟੀਮਾਂ ਤੋਂ ਬਿਹਤਰ ਹੈ ਜਿਨ੍ਹਾਂ ਖਿਲਾਫ ਮੈਂ ਖੇਡਿਆ ਹਾਂ। ਵਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਟੀਮ 'ਤੇ ਦਬਾਅ ਬਣਦਾ ਹੈ। ਇਸ ਸਾਬਕਾ ਕਪਤਾਨ ਕਿਹਾ ਕਿ ਅਜਿਹਾ ਕਹਿਣਾ ਬਹੁਤ ਚੰਗਾ ਨਹੀਂ ਹੈ। ਜੇਕਰ ਉਹ ਇਕ ਵਾਰ ਹਾਰਨਗੇ ਤਾਂ ਉਨ੍ਹਾਂ ਦੀ ਇਸ ਲਈ ਕਾਫੀ ਆਲੋਚਨਾ ਹੋਣ ਲਗਦੀ ਹੈ। ਦੇਖੋ ਇਹ ਚੰਗੀ ਗੱਲ ਹੈ ਕਿ ਰਵੀ ਸ਼ਾਸਤਰੀ ਨੂੰ ਆਪਣੀ ਟੀਮ 'ਤੇ ਵਿਸ਼ਵਾਸ ਹੈ ਪਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਆਪਣੇ ਤਕ ਰੱਖੀਆਂ ਜਾ ਸਕਦੀਆਂ ਹਨ।''


author

Tarsem Singh

Content Editor

Related News