ਮੈਲਬੋਰਨ ਦੇ ਹੋਟਲ ਵਿਚ ਇੱਕ ਘੰਟੇ ਤੱਕ ਲਿਫਟ ''ਚ ਫਸੇ ਰਹੇ ਸਟੀਵ ਸਮਿੱਥ
Friday, Dec 31, 2021 - 01:33 AM (IST)
ਮੈਲਬੋਰਨ- ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿੱਥ ਵੀਰਵਾਰ ਨੂੰ ਮੈਲਬੋਰਨ ਦੇ ਇਕ ਹੋਟਲ ਵਿਚ ਲਿਫਟ 'ਚ ਫਸ ਗਏ, ਜਿੱਥੇ ਉਨ੍ਹਾਂ ਨੂੰ ਲਗਭਗ ਇੱਕ ਘੰਟਾ ਬਿਤਾਉਣ ਦੇ ਲਈ ਮਜ਼ਬੂਰ ਹੋਣਾ ਪਿਆ। ਇਸ ਦੌਰਾਨ ਸਮਿੱਥ ਅਤੇ ਉਸਦੇ ਸਾਥੀ ਬੱਲੇਬਾਜ਼ ਮਾਰਨਸ ਲਾਬੁਸ਼ੇਨ ਨੇ ਇਸ ਘਟਨਾ ਦੀ ਇੰਸਟਾਗ੍ਰਾਮ 'ਤੇ 'ਲਾਈਵ ਸਟ੍ਰੀਮਿੰਗ' ਕੀਤੀ ਤਾਂਕਿ ਬਚਾਅ ਕਾਰਜਾਂ ਵਿਚ ਮਦਦ ਮਿਲ ਸਕੇ। ਲਾਬੁਸ਼ੇਨ ਨੇ ਇਕ ਰਾਡ ਦੀ ਮਦਦ ਨਾਲ ਲਿਫਟ ਦਾ ਦਰਵਾਜ਼ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹੋਏ ਸਮਿੱਥ ਨੂੰ ਕੁਝ ਚਾਕਲੇਟ ਵੀ ਦਿੱਤੀ।
ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਬਦਲਿਆ ਟੈਸਟ ਚੈਂਪੀਅਨਸ਼ਿਪ ਟੇਬਲ, ਭਾਰਤ ਹੁਣ ਚੌਥੇ ਸਥਾਨ 'ਤੇ
ਉਦੋਂ ਉਹ ਹੋਟਲ ਵਿਚ ਤਕਨੀਸ਼ੀਅਨਾਂ ਦੀ ਮਦਦ ਦਾ ਇੰਤਜ਼ਾਰ ਕਰ ਰਹੇ ਸਨ। ਸਮਿੱਥ ਨੇ ਇੰਸਟਾਗ੍ਰਾਮ 'ਤੇ ਪਹਿਲੀ ਪੋਸਟ ਵਿਚ ਕਿਹਾ ਕਿ ਮੈਂ ਆਪਣੀ ਮੰਜ਼ਿਲ 'ਤੇ ਹਾਂ। ਮੈਂ ਇੱਥੇ ਖੜ੍ਹਾ ਹਾਂ ਪਰ ਦਰਵਾਜ਼ੇ ਨਹੀਂ ਖੁੱਲ ਰਹੇ ਹਨ। ਉਨ੍ਹਾਂ ਨੇ ਅੱਗੇ ਲਿਖਿਆ ਜ਼ਾਹਿਰ ਤੌਰ 'ਤੇ ਇਹ ਕੰਮ ਨਹੀਂ ਕਰ ਰਿਹਾ। ਮੈਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਸ ਪਾਸੇ ਨੂੰ ਖੋਲ੍ਹ ਦਿੱਤਾ ਹੈ, ਦੂਜੇ ਪਾਸੇ ਮਾਰਨਸ ਲਾਬੁਸ਼ੇਨ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸਦਾ ਕੋਈ ਫਾਇਦਾ ਨਹੀਂ ਹੋਇਆ ਹੈ।
such incredible content from the big man stuck in a lift pic.twitter.com/5XtZasAMWk
— Abi Slade (@abi_slade) December 30, 2021
ਇਹ ਖ਼ਬਰ ਪੜ੍ਹੋ- ਕੋਹਲੀ ਨੇ ਰਚਿਆ ਇਤਿਹਾਸ, ਗਾਂਗੁਲੀ-ਧੋਨੀ ਵਰਗੇ ਕਪਤਾਨ ਰਿਕਾਰਡ ਦੇ ਆਸ-ਪਾਸ ਵੀ ਨਹੀਂ
ਤਕਨੀਸ਼ੀਅਨ ਨੇ ਆਖਿਰਕਾਰ ਜਦੋਂ ਦਰਵਾਜ਼ਾ ਖੋਲ੍ਹਣ ਵਿਚ ਸਫਲਤਾ ਹਾਸਲ ਕੀਤੀ ਤੇ ਸਮਿੱਥ ਬਾਹਰ ਨਿਕਲਿਆ ਤਾਂ ਆਸਟਰੇਲੀਆਈ ਟੀਮ ਦੇ ਉਸਦੇ ਸਾਥੀਆਂ ਨੇ ਤਾੜੀਆਂ ਨਾਲ ਉਸਦਾ ਸਵਾਗਤ ਕੀਤਾ। ਸਮਿੱਥ ਨੇ ਕਿਹਾ ਕਿ ਸੁਰੱਖਿਅਤ ਕਮਰੇ ਵਿਚ ਪਹੁੰਚ ਗਿਆ ਹਾਂ। ਆਖਿਰਕਾਰ ਲਿਫਟ ਤੋਂ ਬਾਹਰ ਨਿਕਲ ਗਿਆ। ਉਹ ਨਿਸ਼ਚਿਤ ਰੂਪ ਨਾਲ ਇਕ ਅਨੁਭਵ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।