ਮੈਚ ਗੁਆ ਕੇ ਬੋਲੇ ਸਟੀਵ ਸਮਿਥ, ਸਾਡੇ ਕੋਲ ਸਮਰੱਥ ਸ਼ਕਤੀ, ਪਛਾਣਨ ਦੀ ਜ਼ਰੂਰਤ
Saturday, Oct 03, 2020 - 08:54 PM (IST)
ਨਵੀਂ ਦਿੱਲੀ : ਬੈਂਗਲੁਰੂ ਨਾਲ ਅੱਠ ਵਿਕਟਾਂ ਨਾਲ ਮੈਚ ਗੁਆਉਣ ਤੋਂ ਬਾਅਦ ਵੀ ਰਾਜਸਥਾਨ ਦੇ ਕਪਤਾਨ ਸਟੀਵ ਸਮਿਥ ਕਾਫ਼ੀ ਪਾਜ਼ੇਟਿਵ ਵਿਖੇ। ਉਨ੍ਹਾਂ ਕਿਹਾ- ਅਸੀਂ ਹੋਰ ਬਿਹਤਰ ਕਰ ਸਕਦੇ ਹਾਂ। ਸ਼ਾਇਦ ਬੋਰਡ 'ਤੇ ਸਮਰੱਥ ਦੌੜਾਂ ਨਹੀਂ ਮਿਲੀਆਂ। ਇਹ ਇੱਕ ਵਧੀਆ ਵਿਕਟ ਸੀ, ਅਸੀਂ ਪੂਰੇ ਸਮੇਂ ਵਿਕਟ ਗੁਆਉਂਦੇ ਰਹੇ ਅਤੇ ਜਲਦੀ ਮਿਲ ਕੇ ਸਾਂਝੇਦਾਰੀ ਹਾਸਲ ਨਹੀਂ ਕਰ ਸਕੇ। ਮੈਨੂੰ ਲੱਗਾ ਕਿ ਜ਼ੋਫਰਾ ਨੇ ਗ਼ੈਰ-ਮਾਮੂਲੀ ਰੂਪ ਨਾਲ ਗੇਂਦਬਾਜ਼ੀ ਕੀਤੀ, ਲੇਗਿਜ ਨੇ ਕਾਫ਼ੀ ਚੰਗੀ ਗੇਂਦਬਾਜ਼ੀ ਕੀਤੀ ਪਰ ਬੋਰਡ 'ਚ ਸਮਰੱਥ ਦੌੜਾਂ ਨਹੀਂ ਸਨ।
ਸਾਡੇ ਚੋਟੀ ਦੇ ਬੱਲੇਬਾਜ਼ਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਹੋਵੇਗਾ। ਇਸਦੇ ਬਾਰੇ ਸੋਚਣ ਦੀ ਜ਼ਰੂਰਤ ਹੈ। ਸਾਡੇ ਕੋਲ ਸਮਰੱਥ ਸ਼ਕਤੀ ਹੈ। ਸਿਰਫ ਇਸ ਦੀ ਸਹੀ ਤਰੀਕੇ ਨਾਲ ਪਛਾਣ ਕਰਨ ਦੀ ਜ਼ਰੂਰਤ ਹੈ। ਅਸੀਂ ਦੇਖਿਆ ਹੈ ਕਿ ਤੇਵਤਿਆ ਕੀ ਕਰ ਸਕਦੇ ਹਨ, ਜੋਫਰਾ ਅਤੇ ਟਾਮ ਕੁਰੇਨ ਵੀ। ਲੋਮਰੋਰ ਵਧੀਆ ਖੇਡੇ। ਅਸੀਂ ਦਬਾਅ 'ਚ ਕੁੱਝ ਵਿਕਟਾਂ ਗੁਆ ਦਿੱਤੀਆਂ ਪਰ ਉਨ੍ਹਾਂ ਨੇ ਮੱਧ ਕ੍ਰਮ 'ਚ ਚੰਗੀ ਪਾਰੀ ਖੇਡੀ।
ਸਮਿਥ ਬੋਲੇ- ਕੁੱਝ ਅਜਿਹੇ ਖੇਤਰ ਹਨ ਜਿਨ੍ਹਾਂ 'ਤੇ ਸਾਨੂੰ ਕੰਮ ਕਰਣਾ ਹੈ, ਅਸੀਂ ਵਾਪਸ ਜਾਵਾਂਗੇ ਅਤੇ ਇਸ 'ਤੇ ਇੱਕ ਨਜ਼ਰ ਪਾਵਾਂਗੇ। ਉਨ੍ਹਾਂ ਕਿਹਾ ਇੱਥੇ ਥੋੜ੍ਹੀ ਗਰਮੀ ਹੈ। ਇਹ ਇੱਕ ਤਰ੍ਹਾਂ ਦਾ ਮੈਦਾਨ ਹੈ ਜਿੱਥੇ ਤੁਹਾਨੂੰ ਆਪਣੀ ਆਕਸੀਜਨ ਨੂੰ ਵਾਪਸ ਪਾਉਣ 'ਚ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ। ਇਹ ਗਰਮ ਹੈ ਪਰ ਇਹ ਖੇਡ ਖੇਡਣ ਦਾ ਸਿਰਫ ਇੱਕ ਹਿੱਸਾ ਹੈ, ਸਾਨੂੰ ਇਸ ਦਾ ਆਦੀ ਹੋਣਾ ਹੋਵੇਗਾ। ਜੋ ਅਸੀਂ ਕਰ ਸਕਦੇ ਹਾਂ ਉਹ ਸਭ ਤੋਂ ਵਧੀਆ ਹੈ।