ਸਟੀਵ ਸਮਿਥ ਦੂਜਾ ਟੈਸਟ ਮੈਚ ’ਚ ਖੇਡਣ ਲਈ ਤਿਆਰ
Tuesday, Jul 01, 2025 - 11:33 AM (IST)

ਸੇਂਟ ਜਾਰਜ (ਗ੍ਰੇਨਾਡਾ)– ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੇ ਆਪਣੇ ਸੱਜੇ ਹੱਥ ਦੀ ਛੋਟੀ ਉਂਗਲੀ ’ਤੇ ਲੱਗੀ ਸੱਟ ਤੋਂ ਉੱਭਰਨ ਲਈ ਬੇਸਬਾਲ ਦਾ ਸਹਾਰਾ ਲਿਆ ਤੇ ਹੁਣ ਉਹ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੈਚ ਵਿਚ ਖੇਡਣ ਲਈ ਤਿਆਰ ਹੈ। ਸਮਿਥ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਲਾਰਡਸ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੌਰਾਨ ਪਹਿਲੀ ਸਲਿੱਪ ਵਿਚ ਦੱਖਣੀ ਅਫਰੀਕੀ ਕਪਤਾਨ ਤੇਂਬਾ ਬਾਮੂਵਾ ਦਾ ਮੁਸ਼ਕਿਲ ਕੈਚ ਫੜਨ ਦੀ ਕੋਸ਼ਿਸ਼ ਕਰਦੇ ਸਮੇਂ ਸੱਜੇ ਹੱਥ ਦੀ ਛੋਟੀ ਉਂਗਲੀ ਵਿਚ ਸੱਟ ਲੱਗ ਗਈ ਸੀ। ਇਸ 36 ਸਾਲਾ ਸਾਬਕਾ ਆਸਟ੍ਰੇਲੀਆਈ ਕਪਤਾਨ ਨੇ ਆਪਣੇ ਜ਼ਖ਼ਮ ਨੂੰ ਸਾਫ ਕਰਨ, ਟਾਂਕੇ ਲਗਾਉਣ ਤੇ ਉਂਗਲੀ ’ਤੇ ਪੱਟੀ ਬੰਨ੍ਹਣ ਤੋਂ ਬਾਅਦ ਤੁਰੰਤ ਲੰਡਨ ਛੱਡ ਦਿੱਤਾ ਸੀ।