ਸਾਵਧਾਨ ਟੀਮ ਇੰਡੀਆ! ਭਾਰਤ ਦੌਰੇ ਤੋਂ ਪਹਿਲਾਂ ਹੀ ਹੋ ਜਾਵੇਗੀ ਸਮਿਥ-ਵਾਰਨਰ ਦੀ ਵਾਪਸੀ!

Thursday, Nov 08, 2018 - 01:34 PM (IST)

ਸਾਵਧਾਨ ਟੀਮ ਇੰਡੀਆ! ਭਾਰਤ ਦੌਰੇ ਤੋਂ ਪਹਿਲਾਂ ਹੀ ਹੋ ਜਾਵੇਗੀ ਸਮਿਥ-ਵਾਰਨਰ ਦੀ ਵਾਪਸੀ!

ਨਵੀਂ ਦਿੱਲੀ— ਇਸੇ ਸਾਲ ਮਾਰਚ 'ਚ ਆਸਟਰੇਲੀਆ ਦੇ ਸਾਊਥ ਅਫਰੀਕਾ ਦੌਰੇ 'ਤੇ ਹੋਈ ਗੇਂਦ ਨਾਲ ਛੇੜਛਾੜ ਦੇ ਮਾਮਲੇ ਦੇ ਬਾਅਦ ਕ੍ਰਿਕਟ ਆਸਟਰੇਲੀਆ 'ਚ ਬਦਲਾਅ ਦਾ ਦੌਰ ਤਾਂ ਲਗਾਤਾਰ ਜਾਰੀ ਹੈ ਪਰ ਮੈਦਾਨ 'ਤੇ ਕੰਗਾਰੂ ਟੀਮ ਦੀ ਬੁਰੀ ਹਾਲਤ ਵੀ ਬਰਕਰਾਰ ਹੈ। ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਲੱਗੀ 12-12 ਮਹੀਨੇ ਦੀ ਪਾਬੰਦੀ ਦੇ ਬਾਅਦ ਮੈਦਾਨ 'ਤੇ ਆਸਟਰੇਲੀਆਈ ਟੀਮ ਲਗਾਤਾਰ ਫਲਾਪ ਹੋ ਰਹੀ ਹੈ। ਇਸੇ ਮਹੀਨੇ ਟੀਮ ਇੰਡੀਆ ਨੂੰ ਆਸਟਰੇਲੀਆ ਦਾ ਦੌਰਾ ਵੀ ਕਰਨਾ ਹੈ। ਕੋਈ ਵੀ ਭਾਰਤੀ ਟੀਮ ਅਜੇ ਤਕ ਕਦੀ ਵੀ ਆਸਟਰੇਲੀਆ 'ਚ ਟੈਸਟ ਸੀਰੀਜ਼ ਜਿੱਤਣ 'ਚ ਕਾਮਯਾਬ ਨਹੀਂ ਰਹੀ ਹੈ।
PunjabKesari
ਅਜਿਹੇ ਸਮੇਂ 'ਚ ਜਦੋਂ ਕਪਤਾਨ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਆਪਣੀ ਸੁਪਰ ਫਾਰਮ 'ਚ ਚਲ ਰਹੀ ਹੈ। ਆਸਟਰੇਲੀਆ 'ਚ ਇਸ ਗੱਲ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਭਾਰਤ ਪਹਿਲੀ ਵਾਰ ਆਸਟਰੇਲੀਆ ਨੂੰ ਉਸੇ ਦੇ ਘਰ 'ਚ ਮਾਤ ਦੇ ਸਕਦਾ ਹੈ ਅਤੇ ਇਸੇ ਸ਼ਰਮਿੰਦਗੀ ਤੋਂ ਬਣ ਲਈ ਹੁਣ ਇਹ ਮੰਗ ਉਠ ਰਹੀ ਹੈ ਕਿ ਦੋਹਾਂ ਚੋਟੀ ਦੇ ਬੱਲੇਬਾਜ਼ਾਂ 'ਤੇ ਲੱਗੀ ਪਾਬੰਦੀ ਖਤਮ ਕਰ ਲਈ ਜਾਵੇ ਅਤੇ ਕ੍ਰਿਕਟ ਆਸਟਰੇਲੀਆ ਵੀ ਇਸੇ ਬਾਰੇ 'ਚ ਵਿਚਾਰ ਕਰ ਰਿਹਾ ਹੈ। ਕ੍ਰਿਕਟ ਆਸਟਰੇਲੀਆ ਦੇ ਸੀ.ਈ.ਓ. ਕੇਵਿਨ ਰੋਬਰਟਸ ਦਾ ਕਹਿਣਾ ਹੈ ਕਿ ਆਸਟਰੇਲੀਅਨ ਪਲੇਅਰਸ ਐਸੋਸੀਏਸ਼ਨ ਦੀ ਮੰਗ ਦੇ ਮੱਦੇਨਜ਼ਰ ਇਨ੍ਹਾਂ ਖਿਡਾਰੀਆਂ ਤੋਂ ਛੇਤੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਜਾ ਸਕਦਾ ਹੈ।


author

Tarsem Singh

Content Editor

Related News