ਸਟੇਨ ਤੇ ਗੁਪਟਿਲ ਯੂਰੋ ਸਲੈਮ ਟੀ-20 ਲੀਗ ਨਾਲ ਜੁੜੇ

Tuesday, Jul 02, 2019 - 08:36 PM (IST)

ਸਟੇਨ ਤੇ ਗੁਪਟਿਲ ਯੂਰੋ ਸਲੈਮ ਟੀ-20 ਲੀਗ ਨਾਲ ਜੁੜੇ

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਜ਼ਖ਼ਮੀ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ 30 ਅਗਸਤ ਤੋਂ ਸ਼ੁਰੂ ਹੋ ਰਹੀ ਯੂਰੋ ਟੀ-20 ਸਲੈਮ ਲੀਗ ਦੇ ਪਹਿਲੇ ਸੈਸ਼ਨ ਲਈ ਮਾਰਕੀ ਖਿਡਾਰੀ ਦੇ ਤੌਰ 'ਤੇ ਕਰਾਰ ਕੀਤਾ ਹੈ। ਨਿਊਜ਼ੀਲੈਂਡ ਦਾ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਵੀ ਇਸ ਲੀਗ ਨਾਲ ਜੁੜ ਗਿਆ ਹੈ।

PunjabKesari
36 ਸਾਲਾ ਸਟੇਨ ਦੱਖਣੀ ਅਫਰੀਕਾ ਦੀ ਵਿਸ਼ਵ ਕੱਪ ਟੀਮ ਵਿਚ ਸੀ ਪਰ ਫਿੱਟਨੈੱਸ ਸਮੱਸਿਆ ਕਾਰਣ ਉਹ ਬਾਅਦ ਵਿਚ ਟੀਮ ਵਿਚੋਂ ਬਾਹਰ ਹੋ ਗਿਆ। ਸਟੇਨ ਤੇ ਗੁਪਟਿਲ ਇਸ ਲੀਗ ਨਾਲ ਜੁੜਨ ਵਾਲੇ ਸਾਬਕਾ ਤੇ ਮੌਜੂਦਾ ਕੌਮਾਂਤਰੀ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਸਟੇਨ ਨੇ 93 ਟੈਸਟਾਂ ਵਿਚ 439 ਵਿਕਟਾਂ ਲਈਆਂ ਹਨ, ਜਿਹੜਾ ਦੱਖਣੀ ਅਫਰੀਕਾ ਲਈ ਰਿਕਾਰਡ ਹੈ। ਵਨ ਡੇ ਕ੍ਰਿਕਟ ਵਿਚ ਦੋਹਰਾ ਸੈਂਕੜਾ ਲਾਉਣ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਤੇ ਇਕਲੌਤੇ ਕ੍ਰਿਕਟਰ ਗੁਪਟਿਲ ਨੇ ਕਿਹਾ ਕਿ ਇਸ ਲੀਗ ਨਾਲ ਜੁੜਨ 'ਤੇ ਉਹ ਖੁਦ ਨੂੰ ਖੁਸ਼ਕਿਸਮਤ ਮੰਨਦਾ ਹੈ।


author

Gurdeep Singh

Content Editor

Related News