ਰੋਜਰ ਫੈਡਰਰ ਨੂੰ ਹਰਾ ਕੇ ਏ. ਟੀ. ਪੀ. ਫਾਈਨਲ ''ਚ ਪਹੁੰਚੇ ਸਿਤਸਿਪਾਸ
Sunday, Nov 17, 2019 - 09:37 AM (IST)

ਸਪੋਰਟਸ ਡੈਸਕ— ਸਵਿਟਜ਼ਰਲੈਂਡ ਦੇ ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੂੰ ਲੰਡਨ 'ਚ ਚਲ ਰਹੀ ਏ. ਟੀ.ਪੀ. ਫਾਈਨਲ ਦੇ ਸੈਮੀਫਾਈਨਲ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਗ੍ਰੀਕ ਦੇ ਸਟਾਰ ਟੈਨਿਸ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ 6-3, 6-4 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਸਿਤਸਿਪਾਸ ਏ. ਟੀ. ਪੀ. ਫਾਈਨਲਸ ਟੂਰਨਾਮੈਂਟ ਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਫੈਡਰਰ ਨੇ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 6-4, 6-3 ਨਾਲ ਹਰਾ ਕੇ 16ਵੀਂ ਵਾਰ ਏ. ਟੀ. ਪੀ. ਫਾਈਨਲਸ ਦੇ ਸੈਮੀਫਾਈਨਲ 'ਚ ਪਹੁੰਚਣ 'ਚ ਸਫਲ ਰਹੇ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚ ਫੈਡਰਰ ਆਸਟ੍ਰੀਆ ਦੇ ਡੋਮਿਨਿਕ ਥਿਏਮ ਦੇ ਖਿਲਾਫ ਹਾਰ ਗਏ ਸਨ।