ਮੈਚ ਟਾਈ ਹੋਣ ਤੋਂ ਬਾਅਦ ਵਿੰਡੀਜ਼ ਦੇ ਕਪਤਾਨ ਨੇ ਦਿੱਤਾ ਇਹ ਬਿਆਨ

Wednesday, Oct 24, 2018 - 10:46 PM (IST)

ਮੈਚ ਟਾਈ ਹੋਣ ਤੋਂ ਬਾਅਦ ਵਿੰਡੀਜ਼ ਦੇ ਕਪਤਾਨ ਨੇ ਦਿੱਤਾ ਇਹ ਬਿਆਨ

ਜਲੰਧਰ— ਵਿਸ਼ਾਖਾਪਟਨਮ 'ਚ ਭਾਰਤ ਵਿਰੁੱਧ ਖੇਡੇ ਗਏ ਟਾਈ ਮੈਚ ਦੌਰਾਨ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਵਧੀਆ ਮੈਚ ਖੇਡਿਆ। ਵਿਰਾਟ ਨੇ ਬਹੁਤ ਵਧੀਆ ਪਾਰੀ ਖੇਡੀ ਤੇ ਨਵੀਂ ਉਪਲੱਬਧੀ ਦੇ ਲਈ ਉਸ ਨੂੰ ਸ਼ੁੱਭਕਾਮਨਾਵਾਂ। ਸਾਡੇ ਯੰਗ ਟੇਲੈਂਟ ਸ਼ਾਈ ਹੋਪ ਨੇ ਵੀ ਬਹੁਤ ਵਧੀਆ ਪਾਰੀ ਖੇਡੀ। ਇਸ ਤੋਂ ਇਲਾਵਾ ਹੇਟਮਾਇਰ ਨੇ ਵੀ ਕੁਝ ਵਧੀਆ ਸ਼ਾਟ ਖੇਡੇ। ਹਾਲਾਂਕਿ ਉਹ ਜਦੋਂ ਆਊਟ ਹੋਇਆ ਤਾਂ ਵੈਸਟਇੰਡੀਜ਼ ਟੀਮ ਨੂੰ ਉਸਦੀ ਜ਼ਰੂਰਤ ਸੀ ਪਰ ਇਸ ਤੋਂ ਬਾਅਦ ਸ਼ਾਈ ਹੋਪ ਨੇ ਆਖਰ ਤਕ ਮੋਰਚਾ ਸੰਭਾਲ ਕੇ ਰੱਖਿਆ ਜਿਸ ਨੂੰ ਦੇਖ ਕੇ ਖੁਸ਼ੀ ਹੋਈ।

PunjabKesari
ਹੋਲਡਰ ਨੇ ਕਿਹਾ ਕਿ ਮੈਂ ਸੋਚ ਰਿਹਾ ਹਾਂ ਕਿ ਅਸੀਂ ਇੱਥੇ ਲਗਾਤਾਰ ਦੂਜਾ ਮੈਚ ਵਧੀਆ ਖੇਡੇ ਹਾਂ। ਸਾਡੇ ਕੋਲ ਵਧੀਆ ਗੇਂਦ ਕਰਵਾਉਣ ਲਈ ਕਈ ਫਾਰਮੂਲੇ ਹਨ। ਉਸ ਨੇ ਜਿਸ ਤਰ੍ਹਾਂ ਆਪਣੇ ਪਹਿਲੇ ਮੈਚ 'ਚ ਖੁਦ ਨੂੰ ਪੇਸ਼ ਕੀਤਾ, ਦੇਖ ਕੇ ਵਧੀਆ ਲੱਗਾ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੀ ਪਾਰੀ 'ਚ 50 ਓਵਰਾਂ 'ਚ 6 ਵਿਕਟਾਂ 'ਤੇ 321 ਦੌੜਾਂ ਬਣਾਈਆਂ। ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਨੇ 50 ਓਵਰਾਂ 'ਚ 321 ਦੌੜਾਂ ਬਣਾਈਆਂ ਤੇ ਮੈਚ ਟਾਈ ਹੋ ਗਿਆ।


Related News