ਸੂਬਾ ਇਕਾਈਆਂ 14 ਸਤੰਬਰ ਤਕ ਚੋਣ ਪ੍ਰਕਿਰਿਆ ਪੂਰੀ ਕਰਨ : BCCI ਚੋਣ ਅਧਿਕਾਰੀ
Saturday, Aug 17, 2019 - 01:49 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਬੋਰਡ ਦੇ ਚੋਣ ਅਧਿਕਾਰੀ ਐੱਨ. ਗੋਪਾਲਸਵਾਮੀ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਮਾਨਤਾ ਪ੍ਰਾਪਤ ਸੂਬਾ ਇਕਾਈਆਂ ਨੂੰ ਬੀ. ਸੀ. ਸੀ. ਆਈ. ਚੋਣਾਂ ਵਿਚ ਹਿੱਸਾ ਲੈਣ ਦੀ ਯੋਗਤਾ ਹਾਸਲ ਕਰਨ ਲਈ 14 ਸਤੰਬਰ ਤਕ ਆਪਣੀਆਂ ਚੋਣਾਂ ਕਰਵਾਉਣੀਆਂ ਪੈਣਗੀਆਂ। ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਬੀ. ਸੀ. ਸੀ. ਆਈ. ਚੋਣਾਂ ਲਈ ਹੁਣ 22 ਅਕਤੂਬਰ ਦੀ ਮਿਤੀ ਤੈਅ ਕੀਤੀ ਹੈ।