ਮਾਰਿਸ ਦੀ ਖਤਰਨਾਕ ਗੇਂਦ ਨਾਲ ਇਸ ਬੱਲੇਬਾਜ਼ ਦੇ ਬੱਲੇ ਦੇ ਹੋਏ 2 ਟੁੱਕੜੇ, ਦੇਖੋ ਵੀਡੀਓ

01/10/2020 4:40:03 PM

ਸਪੋਰਟਸ ਡੈਸਕ— ਆਸਟਰੇਲੀਆ 'ਚ ਖੇਡੀ ਜਾ ਰਹੀ ਮਸ਼ਹੂਰ ਟੀ-20 ਟੂਰਨਾਮੈਂਟ ਬੀਗ ਬੈਸ਼ ਲੀਗ 'ਚ ਹਰ ਇਕ ਦਿਨ ਕੁਝ ਨਾ ਕੁਝ ਖਾਸ ਦੇਖਣ ਨੂੰ ਮਿਲ ਰਿਹਾ ਹੈ। ਮੈਲਬੋਰਨ ਰੇਨੇਗੇਡਸ ਖਿਲਾਫ ਮੈਚ ਦੇ ਦੌਰਾਨ ਮੈਲਬੋਰਨ ਸਟਾਰਸ ਦੇ ਖਿਡਾਰੀ ਲਾਂਸ ਮਾਰਿਸ ਦੀ ਗੇਂਦ 'ਤੇ ਬੱਲੇਬਾਜ਼ ਦੇ ਬੱਲੇ ਦੇ ਦੋ ਹਿੱਸੇ ਹੋ ਗਏ। ਇਹ ਘਟਨਾ ਮਾਰਿਸ ਵਲੋਂ ਸੁੱਟੇ ਗਏ ਚੌਥੇ ਓਵਰ ਦੀ ਆਖਰੀ ਗੇਂਦ 'ਤੇ ਹੋਇਆ। 

PunjabKesari

ਚੌਥੇ ਓਵਰ 'ਚ ਮਾਰਿਸ ਗੇਂਦਬਾਜ਼ੀ 'ਤੇ ਸਨ। ਇਸ ਦੌਰਾਨ ਆਖਰੀ ਗੇਂਦ 'ਤੇ ਮੈਲਬੋਰਨ ਰੇਨੇਗੇਡਸ ਦੇ ਬੱਲੇਬਾਜ਼ ਸ਼ਾਨ ਮਾਰਸ਼ ਸਟ੍ਰਾਈਕ 'ਤੇ ਸਨ ਜਿਵੇਂ ਹੀ ਉਨ੍ਹਾਂ ਨੇ ਮਾਰਿਸ ਦੀ ਗੇਂਦ ਸ਼ਾਟ ਮਾਰਿਆ ਤਾਂ ਉਨ੍ਹਾਂ ਦੇ  ਬੱਲੇ ਦੇ 2 ਟੁਕੜੇ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਬੱਲੇ ਨੂੰ ਉਪਰ ਚੁੱਕ ਕੇ ਸਾਰਿਆਂ ਨੂੰ ਦਿਖਾਇਆ ਕਿ ਬੈਟ ਟੁੱਟ ਗਿਆ ਹੈ ਅਤੇ ਨਵੇਂ ਬੱਲੇ ਲਈ ਪਵੇਲੀਅਨ ਵੱਲ ਇਸ਼ਾਰਾ ਕੀਤਾ।  

ਸ਼ਾਨ ਮਾਰਸ਼ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 43 ਗੇਂਦਾਂ 'ਤੇ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 63 ਦੌੜਾਂ ਬਣਾਈਆਂ। ਉਥੇ ਹੀ ਦੂਜੇ ਨੰਬਰ 'ਤੇ ਓਪਨਿੰਗ ਕਰਨ ਉਤਰੇ ਮਾਕਰਸ ਹੈਰਿਸ ਦੌੜਾਂ ਆਊਟ ਹੋਣ ਦੀ ਵਜ੍ਹਾ ਨਾਲ ਅਰਧ ਸੈਂਕੜੇ ਤੋਂ ਖੁੰਝ ਗਏ ਅਤੇ 32 ਗੇਂਦਾਂ 'ਤੇ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾ ਕੇ ਵਾਪਸ ਪਰਤੇ। ਇਨ੍ਹਾਂ ਦੋਵਾਂ ਦੀ ਬਦੌਲਤ ਰੇਨੇਗੇਡਸ ਨੇ 7 ਵਿਕਟਾਂ ਦੇ ਨੁਕਸਾਨ 'ਤੇ 168 ਦੌੜਾਂ ਬਣਾਈਆਂ।

 


Related News