ਭਾਰਤ ਵਿਰੁੱਧ ਆਸਟਰੇਲੀਆ ਨੂੰ ਐਡਵਾਂਟੇਜ਼ ਦੇਵੇਗਾ ਸਟਾਰਕ : ਮੈਕਗ੍ਰਾ
Tuesday, Nov 17, 2020 - 11:51 PM (IST)
ਸਿਡਨੀ– ਆਸਟਰੇਲੀਆ ਦੇ ਲੀਜੈਂਡ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਆਗਾਮੀ ਸੀਰੀਜ਼ ਵਿਚ ਆਸਟਰੇਲੀਆ ਕੋਲ ਇਸ ਵਾਰ ਜਿੱਤ ਹਾਸਲ ਕਰਨ ਦਾ ਚੰਗਾ ਮੌਕਾ ਹੈ ਤੇ ਇਸ ਲਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਗੇਂਦਬਾਜ਼ੀ ਕਾਰਗਾਰ ਸਾਬਤ ਹੋਵੇਗੀ।
ਮੈਕਗ੍ਰਾ ਨੇ ਕਿਹਾ, ''ਆਸਟਰੇਲੀਆ ਕੋਲ ਇਸ ਵਾਰ ਭਾਰਤ ਵਿਰੁੱਧ ਐਡਵਾਂਟੇਜ਼ ਹੈ ਤੇ ਇਸਦਾ ਸਭ ਤੋਂ ਵੱਡਾ ਕਾਰਣ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਘਾਤਕ ਗੇਂਦਬਾਜ਼ੀ ਹੋਵੇਗੀ ਪਰ ਭਾਰਤ ਕੋਲ ਵੀ ਚੰਗੇ ਤੇਜ਼ ਗੇਂਦਬਾਜ਼ ਹਨ ਤੇ ਉਹ ਪਿਛਲੀ ਸੀਰੀਜ਼ ਦੀ ਜਿੱਤ ਤੋਂ ਉਤਸ਼ਿਹਤ ਹੋ ਕੇ ਇਸ ਵਾਰ ਵੀ ਉਤਰੇਗਾ।''
ਮੈਕਗ੍ਰਾ ਨੇ ਕਿਹਾ,''ਉਮੇਸ਼ਯਾਦਵ ਕੋਲ ਧਾਰ ਹੈ ਜਦਕਿ ਮੁਹੰਮਦ ਸ਼ੰਮੀ ਦੀ ਚੰਗੀ ਪਕੜ ਹੋਣ ਨਾਲ ਉਹ ਗੇਂਦ ਨੂੰ ਦੋਵੇਂ ਪਾਸਿਓ ਸਵਿੰਗ ਕਰਵਾਉਣ ਵਿਚ ਸਮਰਥ ਹੈ ਤੇ ਜਸਪ੍ਰੀਤ ਬੁਮਰਾਹ ਕੋਲ ਕਲਾਸ ਹੈ। ਉਹ ਮਾਨਸਿਕ ਤੌਰ ਨਾਲ ਕਾਫੀ ਮਜ਼ਬੂਤ ਹਨ । ਉਨ੍ਹਾਂ ਦਾ ਤੀਜਾ ਤੇ ਦੂਜਾ ਸਪੈੱਲ ਪਹਿਲੇ ਜਿੰਨਾ ਹੀ ਮਾਰਕ ਹੁੰਦਾ ਹੈ। ਤੁਹਾਡੇ ਕੋਲ ਅਜਿਹੇ ਖਿਡਾਰੀ ਹਨ, ਜਿਹੜੇ ਫਾਰਮ ਵਿਚ ਹੋਣਨਾਲ ਮੁਸ਼ਕਿਲ ਚੁਣੌਤੀ ਦੇਣਗੇ।''
ਉਸ ਨੇ ਕਿਹਾ,''ਉਥੇ ਹੀ ਦੂਜੇ ਪਾਸੇ ਆਸਟਰੇਲੀਆਈ ਟੀਮ ਵਿਚ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਹੈ । ਜਦੋਂ ਉਸਦਾ ਦਿਨ ਹੋਵੇ ਤਾਂ ਉਹ ਆਸਾਨੀ ਨਾਲ 4-5 ਵਿਕਟਾਂ ਲੈ ਸਕਦਾ ਹੈ। ਉਸਦੇ ਕੋਲ ਕੁਝ ਮਾਹਿਰ ਪ੍ਰਤਿਭਾ ਹੈ। ਦੋਵੇਂ ਟੀਮਾਂ ਦੀ ਗੇਂਦਬਾਜ਼ੀ ਬਿਹਤਰੀਨ ਹੈ ਪਰ ਆਸਟਰੇਲੀਆ ਕੋਲ ਜੇਕਰ ਕੁਝ ਥੋੜ੍ਹਾ ਵਿਸ਼ੇਸ਼ ਹੈ ਤਾਂ ਉਹ ਸਟਾਰਕ ਦੀ ਗੇਂਦਬਾਜ਼ੀ ਹੈ ਜਿਹੜਾ ਤਗੜਾ ਪ੍ਰਭਾਵ ਛੱਡਦੀ ਹੈ।''