ਸਟਾਰਕ ਨੇ ਕੀਤੀ ਮੈਕਗ੍ਰਾ ਦੇ ਰਿਕਾਰਡ ਦੀ ਬਰਾਬਰੀ
Sunday, Jul 07, 2019 - 12:49 AM (IST)

ਲੰਡਨ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ 26 ਵਿਕਟਾਂ ਲੈਣ ਦੇ ਆਪਣੇ ਹਮਵਤਨ ਸਾਬਕਾ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਮੈਕਗ੍ਰਾ ਨੇ 2007 ਵਿਚ ਵੈਸਟਇੰਡੀਜ਼ ਵਿਚ ਹੋਏ ਵਿਸ਼ਵ ਕੱਪ ਵਿਚ 26 ਵਿਕਟਾਂ ਹਾਸਲ ਕੀਤੀਆਂ ਸਨ ਤੇ ਆਪਣੀ ਟੀਮ ਨੂੰ ਚੈਂਪੀਅਨ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਮੈਕਗ੍ਰਾ ਦੇ ਇਸ ਰਿਕਾਰਡ ਦੀ ਉਸਦੇ ਦੇਸ਼ ਦੇ ਹੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਬਰਾਬਰੀ ਕਰ ਲਈ। ਸਟਾਰਕ ਨੇ ਦੱਖਣੀ ਅਫਰੀਕਾ ਵਿਰੁੱਧ ਮੈਚ ਵਿਚ 2 ਵਿਕਟਾਂ ਹਾਸਲ ਕਰਕੇ ਮੈਕਗ੍ਰਾ ਦੀ ਬਰਾਬਰੀ ਕੀਤੀ। ਸਟਾਰਕ ਨੇ 9 ਮੈਚਾਂ ਵਿਚ 26 ਵਿਕਟਾਂ ਹਾਸਲ ਕਰ ਲਈਆਂ ਹਨ ਤੇ ਉਹ ਸੈਮੀਫਾਈਨਲ ਵਿਚ ਮੈਕਗ੍ਰਾ ਦਾ ਰਿਕਰਾਡ ਤੋੜ ਸਕਦਾ ਹੈ। ਸਟਾਰਕ ਦਾ ਇਸ ਤੋਂ ਪਹਿਲਾਂ ਸਰਵਸ੍ਰੇਠ ਪ੍ਰਦਰਸ਼ਨ 2015 ਦੇ ਵਿਸ਼ਵ ਕੱਪ ਵਿਚ 22 ਵਿਕਟਾਂ ਲੈਣ ਦਾ ਸੀ। ਸਟਾਰਕ ਆਪਣੇ ਇਸ ਪ੍ਰਦਰਸਨ ਨੂੰ ਕਿਤੇ ਪਿੱਛੇ ਛੱਡ ਚੁੱਕਾ ਹੈ।