ਸਟਾਰ ਫੁੱਟਬਾਲਰ ਰੋਨਾਲਡੋ ਦੇ 701ਵੇਂ ਗੋਲ ਨਾਲ ਜੁਵੇਂਟਸ ਨੂੰ ਮਿਲੀ ਜਿੱਤ

10/20/2019 4:49:15 PM

ਸਪੋਰਟਸ ਡੈਸਕ— ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਕਰੀਅਰ ਦਾ 701ਵਾਂ ਗੋਲ ਕਰ ਕੇ ਆਪਣੇ ਕਲੱਬ ਜੁਵੇਂਟਸ ਨੂੰ ਬੋਲੋਗਨਾ ਖਿਲਾਫ 2-1 ਦੀ ਜਿੱਤ ਹਾਸਲ ਕਰਵਾ ਦਿੱਤੀ। ਜਿਸ ਦੇ ਨਾਲ ਹੀ ਸਿਰੀ-ਏ 'ਚ ਉਨ੍ਹਾਂ ਦਾ ਕਲੱਬ ਟਾਪ 'ਤੇ ਪਹੁੰਚ ਗਿਆ ਹੈ। ਰੋਨਾਲਡੋ ਤੋਂ ਇਲਾਵਾ ਮਿਰਾਲੇਮ ਜਾਨਿਕ ਨੇ ਵੀ ਟੀਮ ਲਈ ਗੋਲ ਕੀਤਾ। ਰੋਨਾਲਡੋ ਨੂੰ ਇਸ ਹਫ਼ਤੇ ਪੁਰਤਗਾਲ ਲਈ 700 ਗੋਲ ਕਰਨ ਦੀ ਉਪਲੱਬਧੀ 'ਤੇ ਖਾਸ ਜਰਸੀ ਭੇਂਟ ਕੀਤੀ ਗਈ ਸੀ। ਮੈਚ ਦੇ 19ਵੇਂ ਮਿੰਟ 'ਚ 34 ਸਾਲਾਂ ਫੁੱਟਬਾਲਰ ਨੇ ਜੁਵੇਂਟਸ ਲਈ ਗੋਲ ਕਰ ਆਪਣੇ ਕਰੀਅਰ 'ਚ 701 ਗੋਲ ਦਾ ਅੰਕੜਾ ਹਾਸਲ ਕਰ ਲਿਆ।

PunjabKesari
ਬ੍ਰੇਕ ਦੇ ਅੱਠ ਮਿੰਟ ਬਾਅਦ ਜਾਨਿਕ ਨੇ ਜੁਵੇਂਟਸ ਲਈ ਦੂਜਾ ਗੋਲ ਕੀਤਾ ਅਤੇ ਬ੍ਰਾਜ਼ੀਲੀ ਡਿਫੈਂਡਰ ਦਾਨਿਲੋ ਦੀ ਗਲਤੀ ਦਾ ਫਾਇਦਾ ਚੁੱਕਿਆ ਅਤੇ ਟੀਮ ਨੂੰ 2-0 ਦੀ ਬੜ੍ਹਤ ਹਾਰ ਕਰਵਾ ਦਿੱਤੀ। ਪਿਛਲੇ ਵਾਰ ਦੀ ਚੈਂਪੀਅਨ ਹੁਣ ਦੂਜੇ ਸਥਾਨ ਦੀ ਇੰਟਰ ਮਿਲਾਨ ਤੋਂ ਚਾਰ ਅੰਕ ਦੀ ਬੜ੍ਹਤ 'ਤੇ ਪਹੁੰਚ ਗਏ ਹਨ ਜਿਸਦਾ ਅਗਲਾ ਮੁਕਾਬਲਾ ਸਾਸੁਓਲੋ 'ਚ ਹੋਣਾ ਹੈ। ਅਟਾਲਾਂਟਾ ਨੂੰ ਲਾਜੀਓ ਤੋਂ ਬੜ੍ਹਤ ਦੇ ਬਾਵਜੂਦ 3-3 ਦੇ ਡ੍ਰਾ ਰਹੇ ਮੁਕਾਬਲੇ ਦਾ ਨੁਕਸਾਨ ਚੁੱਕਣਾ ਪਿਆ ਅਤੇ ਉਹ ਤੀਜੇ ਨੰਬਰ 'ਤੇ ਬਰਕਰਾਰ ਹੈ ਜਦ ਕਿ ਚੌਥੇ ਨੰਬਰ ਦੀ ਨਾਪੋਲੀ ਨੇ ਵੇਰੋਨਾ ਖਿਲਾਫ ਜਿੱਤ ਤੋਂ ਬਾਅਦ ਉਸ ਤੋਂ ਆਪਣਾ ਫਰਕ ਘੱਟ ਕਰਕੇ ਇਕ ਅੰਕ ਤੱਕ ਪਹੁੰਚਾ ਦਿੱਤਾ ਹੈ। ਵੇਰੋਨਾ ਇਸ ਹਾਰ ਤੋਂ ਬਾਅਦ 13ਵੇਂ ਸਥਾਨ 'ਤੇ ਖਿਸਕ ਗਈ ਹੈ।PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ