ਸਟਾਰ ਫੁੱਟਬਾਲਰ ਪਿਕ ਨੇ ਪੌਪ ਸਿੰਗਰ ਸ਼ਕੀਰਾ ਨੂੰ ਦਿੱਤਾ ਧੋਖਾ! ਹੋ ਸਕਦੇ ਨੇ ਇਕ ਦੂਜੇ ਤੋਂ ਵੱਖ

Saturday, Jun 04, 2022 - 02:11 PM (IST)

ਸਟਾਰ ਫੁੱਟਬਾਲਰ ਪਿਕ ਨੇ ਪੌਪ ਸਿੰਗਰ ਸ਼ਕੀਰਾ ਨੂੰ ਦਿੱਤਾ ਧੋਖਾ! ਹੋ ਸਕਦੇ ਨੇ ਇਕ ਦੂਜੇ ਤੋਂ ਵੱਖ

ਸਪੋਰਟਸ ਡੈਸਕ- ਮਸ਼ਹੂਰ ਪੌਪ ਸਿੰਗਰ ਸ਼ਕੀਰਾ ਤੇ ਸਟਾਰ ਫੁੱਟਬਾਲਰ ਗੇਰਾਰਡ ਪਿਕ ਦੇ ਬ੍ਰੇਕਅਪ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਰਿਪੋਰਟਸ ਦੇ ਮੁਤਾਬਕ ਪੌਪ ਸਟਾਰ ਨੇ ਕੁਝ ਹਫਤੇ ਪਹਿਲਾਂ ਪਿਕ ਨੂੰ ਇਕ ਹੋਰ ਔਰਤ ਦੇ ਨਾਲ ਦੇਖਿਆ ਸੀ ਜਿਸ ਤੋਂ ਬਾਅਦ ਦੋਵੇਂ ਅਲਗ ਰਹਿ ਰਹੇ ਹਨ।

ਇਹ ਵੀ ਪੜ੍ਹੋ : ਓਲੰਪਿਕ 'ਚ Break Dance ਈਵੈਂਟ 'ਤੇ ਭਾਰਤ ਦੀ ਨਜ਼ਰ, ਇਸ ਸੂਬੇ 'ਚ ਖੁੱਲ੍ਹੇਗੀ ਅਕੈਡਮੀ

PunjabKesari

PunjabKesari

ਸ਼ਕੀਰਾ ਤੇ ਪਿਕ ਦਾ ਰਿਸ਼ਤਾ 12 ਸਾਲਾ ਪੁਰਾਣਾ ਹੈ ਤੇ ਸ਼ਕੀਰਾ ਉਮਰ 'ਚ ਪਿਕ ਤੋ 10 ਸਾਲ ਵੱਡੀ ਹੈ ਤੇ ਦੋਵਾਂ ਦੀ ਮੁਲਾਕਾਤ 2010 ਫੀਫਾ ਵਰਲਡ ਕੱਪ ਦੇ ਆਫ਼ੀਸ਼ੀਅਲ ਗਾਣੇ ਵਾਕਾ-ਵਾਕਾ ਦੀ ਸ਼ੂਟਿੰਗ ਦੇ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵਾਂ ਦਰਮਿਆਨ ਨਜ਼ਦੀਕੀਆਂ ਵਧੀਆਂ ਤੇ ਦੋਵੇਂ ਇਕ ਦੂਜੇ ਨਾਲ ਮੁਲਾਕਾਤਾਂ ਕਰਨ ਲੱਗੇ। ਦੋਵੇਂ ਲੰਬੇ ਸਮੇਂ ਤੋਂ ਇਕ ਦੂਜੇ ਦੇ ਨਾਲ ਰਹੇ ਸਨ ਤੇ ਸ਼ਕੀਰਾ-ਪਿਕ ਦੇ ਦੋ ਬੱਚੇ ਵੀ ਹਨ।

ਇਹ ਵੀ ਪੜ੍ਹੋ : ਨਾਰਵੇ ਸ਼ਤਰੰਜ : ਚੀਨ ਦੇ ਵਾਂਗ ਤੋਂ ਟਾਈਬ੍ਰੇਕ 'ਚ ਜਿੱਤੇ ਆਨੰਦ, ਬੜ੍ਹਤ ਬਰਕਰਾਰ

PunjabKesari

PunjabKesari

PunjabKesari

PunjabKesari

ਜ਼ਿਕਰਯੋਗ ਹੈ ਕਿ 2010 ਦੇ ਫੀਫਾ ਵਰਲਡ ਕੱਪ 'ਚ ਪਿਕ ਨੇ ਸਪੇਨ ਨੂੰ ਪਹਿਲੀ ਵਾਰ ਵਰਲਡ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਪਿਕ ਹੁਣ ਬਾਰਸੀਲੋਨਾ ਦੇ ਮੁੱਖ ਡਿਫੈਂਡਰ ਨਹੀਂ ਰਹੇ ਤੇ ਪਿਛਲੇ ਸੀਜ਼ਨ 'ਚ ਜਾਵੀ ਹਰਨਾਂਡੇਜ਼ ਵਲੋਂ ਰੋਨਾਲਡ ਅਰੂਜੋ ਤੇ ਆਰਿਕ ਗਾਰਸੀਆ ਨੂੰ ਲਾ ਲੀਗਾ ਦੇ ਆਖ਼ਰੀ ਕੁਝ ਮੈਚਾਂ 'ਚ ਸ਼ੁਰੂਆਤੀ ਇਲੈਵਨ 'ਚ ਰਖਿਆ ਗਿਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News