ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਹੋਏ ਕੋਰੋਨਾ ਪਾਜ਼ੇਟਿਵ

Tuesday, Oct 13, 2020 - 08:56 PM (IST)

ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਹੋਏ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ- ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੁਰਤਗਾਲੀ ਫੁੱਟਬਾਲ ਮਹਾਸੰਘ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ। ਫੈਡਰੇਸ਼ਨ ਨੇ ਵੈੱਬਸਾਈਟ 'ਚ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 35 ਸਾਲ ਦੇ ਯੁਵੇਂਟਸ ਸਟ੍ਰਾਈਕਰ ਬੁੱਧਵਾਰ ਨੂੰ ਯੂ. ਈ. ਐੱਫ. ਏ. ਨੈਸ਼ਨਲ ਲੀਗ 'ਚ ਸਵੀਡਨ ਵਿਰੁੱਧ ਮੈਚ ਨਹੀਂ ਖੇਡਣਗੇ। ਮਹਾਸੰਘ ਨੇ ਕਿਹਾ ਹੈ ਕਿ ਰੋਨਾਲਡੋ ਨੂੰ ਕੋਈ ਲੱਛਣ ਨਹੀਂ ਹੈ ਅਤੇ ਉਹ ਠੀਕ ਹੈ ਪਰ ਹੁਣ ਇਕਾਂਤਵਾਸ 'ਚ ਰਹਿ ਰਹੇ ਹਨ। ਪੁਰਤਗਾਲ ਫੁੱਟਬਾਲ ਮਹਾਸੰਘ ਵਲੋਂ ਕਿਹਾ ਗਿਆ ਹੈ ਕਿ ਟੀਮ ਦੇ ਸਾਰੇ ਖਿਡਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ 'ਚ ਰੋਨਾਲਡੋ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ। ਰੋਨਾਲਡੋ ਤੋਂ ਇਲਾਵਾ ਬਾਕੀ ਦੂਜੇ ਸਾਡੇ ਖਿਡਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।


author

Gurdeep Singh

Content Editor

Related News