ਸਟਾਰ ਡ੍ਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ

Thursday, Sep 30, 2021 - 03:11 PM (IST)

ਨਵੀਂ ਦਿੱਲੀ (ਭਾਸ਼ਾ) : ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਸਟਾਰ ਡ੍ਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ ਨੌਜਵਾਨਾਂ ਲਈ ਰਸਤਾ ਬਣਾਉਣ ਦੀ ਕਵਾਇਦ ਵਿਚ ਅੰਤਰਰਾਸ਼ਟਰੀ ਹਾਕੀ ਤੋਂ ਤੁਰੰਤ ਪ੍ਰਭਾਵ ਨਾਲ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਟਵਿੱਟਰ ’ਤੇ ‘ਕੈਪਟਨ’ ਨੂੰ ਲੈ ਕੇ ਭੰਬਲ ਭੂਸੇ ’ਚ ਪਏ ਯੂਜ਼ਰਸ, ਫੁੱਟਬਾਲਰ ਨੇ ਕਿਹਾ- ‘ਮੈਨੂੰ ਬਖ਼ਸ਼ੋ

PunjabKesari

ਰੁਪਿੰਦਰ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ, ‘ਮੈਂ ਤੁਹਾਨੂੰ ਭਾਰਤੀ ਹਾਕੀ ਟੀਮ ਤੋਂ ਸੰਨਿਆਸ ਲੈਣ ਦੇ ਆਪਣੇ ਫ਼ੈਸਲੇ ਤੋਂ ਜਾਣੂ ਕਰਾਉਣਾ ਚਾਹੁੰਦਾ ਹਾਂ। ਪਿਛਲੇ ਕੁੱਝ ਮਹੀਨੇ ਮੇਰੇ ਜੀਵਨ ਦੇ ਸਰਵਸ੍ਰੇਸ਼ਠ ਰਹੇ। ਟੋਕੀਓ ਵਿਚ ਆਪਣੀ ਟੀਮ ਨਾਲ ਪੋਡੀਅਮ ’ਤੇ ਖੜ੍ਹੇ ਹੋਣ ਦੇ ਤਜ਼ਰਬੇ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਾਂਗਾ।’ ਉਨ੍ਹਾਂ ਕਿਹਾ, ‘ਮੇਰਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉਸ ਖ਼ੁਸ਼ੀ ਦਾ ਅਨੁਭਵ ਕਰਨ ਦਾ ਮੌਕਾ ਦਿੱਤਾ ਜਾਏ ਜੋ ਭਾਰਤ ਲਈ ਖੇਡਦੇ ਹੋਏ ਮੈਂ ਪਿਛਲੇ 13 ਸਾਲ ਤੋਂ ਅਨੁਭਵ ਕਰ ਰਿਹਾ ਹਾ।’

ਇਹ ਵੀ ਪੜ੍ਹੋ: ਪਾਕਿਸਤਾਨ 'ਚ ਬੇਰੁਜ਼ਗਾਰੀ ਦੀ ਮਾਰ, ਚਪੜਾਸੀ ਦੇ 1 ਅਹੁਦੇ ਲਈ 15 ਲੱਖ ਲੋਕਾਂ ਨੇ ਦਿੱਤੀ ਅਰਜ਼ੀ

30 ਸਾਲ ਦੇ ਰੁਪਿੰਦਰ ਨੇ ਭਾਰਤ ਲਈ 223 ਮੈਚ ਖੇਡੇ ਹਨ। ਉਹ ਟੋਕੀਓ ਓਲੰਪਿਕ ਵਿਚ 41 ਸਾਲ ਦੇ ਬਾਅਦ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News