ਭਾਰਤ ਦੇ ਅਜਿਹੇ 4 ਸਟਾਰ ਕ੍ਰਿਕਟਰਜ਼ ਜੋ ਕਦੀ ਖੁਦਕੁਸ਼ੀ ਕਰਨ ਬਾਰੇ ਸੋਚ ਰਹੇ ਸਨ
Saturday, Mar 23, 2019 - 05:09 PM (IST)

ਨਵੀਂ ਦਿੱਲੀ— ਵਰਲਡ ਹੈਲਥ ਆਰਗਨਾਈਜ਼ੇਸ਼ਨ ਮੁਤਾਬਕ ਮੌਜੂਦਾ ਸਮੇਂ 'ਚ ਖੁਦਕੁਸ਼ੀ ਇਕ ਵੱਡੀ ਸਮੱਸਿਆ ਬਣ ਗਈ ਹੈ। ਅੰਕੜਿਆਂ ਦੀਆਂ ਮੰਨੀਏ ਤਾਂ 8 ਲੱਖ ਲੋਕ ਹਰ ਸਾਲ ਖੁਦਕੁਸ਼ੀਆਂ ਕਰ ਰਹੇ ਹਨ। ਭਾਵ ਲਗਭਗ ਹਰ 40 ਸਕਿੰਟ 'ਚ ਕੋਈ ਨਾ ਕੋਈ ਆਪਣੀ ਜ਼ਿੰਦਗੀ ਗੁਆ ਰਿਹਾ ਹੈ। ਇਸ ਦੁਨੀਆ 'ਚ ਕੁਝ ਵੀ ਅਜਿਹਾ ਨਹੀਂ ਜਿਸ ਦਾ ਹਲ ਮੌਜੂਦ ਨਾ ਹੋਵੇ। ਸਾਨੂੰ ਜੋ ਜ਼ਿੰਦਗੀ ਮਿਲੀ ਹੈ ਉਹ ਰੱਬ ਵੱਲੋਂ ਇਕ ਅਨਮੋਲ ਤੋਹਫਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕ੍ਰਿਕਟਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਖੁਦਕੁਸ਼ੀ ਕਰਨ ਦੇ ਬਾਰੇ ਸੋਚਿਆ ਸੀ।
1. ਸੁਰੇਸ਼ ਰੈਨਾ
ਸੁਰੇਸ਼ ਰੈਨਾ ਨਾ ਸਿਰਫ ਇਕ ਚੰਗੇ ਕ੍ਰਿਕਟਰ ਹਨ ਸਗੋਂ ਇਕ ਸ਼ਾਨਦਾਰ ਇਨਸਾਨ ਵੀ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਵੀ ਹੋਵੇਗੀ ਕਿ ਉਹ ਵੀ ਇਕ ਵਾਰ ਸੁਸਾਈਡ ਦੇ ਬਾਰੇ 'ਚ ਸੋਚ ਰਹੇ ਸਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੇ ਕਾਫੀ ਸੰਘਰਸ਼ ਕੀਤਾ। ਜਦੋਂ ਉਹ ਹੋਸਟਲ 'ਚ ਸਨ ਤਾਂ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕੀਤਾ ਗਿਆ ਸੀ। ਰੈਗਿੰਗ ਕੀਤੀ ਗਈ, ਗੱਲ ਡਰਾਉਣ-ਧਮਕਾਉਣ ਤਕ ਨਹੀਂ ਸੀ, ਉਨ੍ਹਾਂ ਨੂੰ ਹਾਕੀ ਸਟਿਕ ਨਾਲ ਕੁੱਟਿਆ ਵੀ ਗਿਆ ਸੀ, ਜਿਸ ਤੋਂ ਬਾਅਦ ਉਹ ਡਿਪ੍ਰੈਸ਼ਨ 'ਚ ਚਲੇ ਗਏ ਸਨ ਅਤੇ ਉਨ੍ਹਾਂ ਨੇ ਸੁਸਾਈਡ ਬਾਰੇ ਸੋਚਿਆ ਸੀ।
2. ਮੁਹੰਮਦ ਸ਼ਮੀ
ਮੁਹੰਮਦ ਸ਼ਮੀ ਦੀ ਜ਼ਿੰਦਗੀ 'ਚ ਪਿਛਲੇ ਸਾਲ ਭੂਚਾਲ ਆ ਗਿਆ ਸੀ ਜਦੋਂ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ 'ਤੇ ਸਰੀਰਕ ਸ਼ੋਸ਼ਨ ਅਤੇ ਹੋਰਨਾਂ ਮਹਿਲਾਵਾਂ ਨਾਲ ਸਬੰਧ ਹੋਣ ਦੇ ਦੋਸ਼ ਲਾਏ ਸਨ। ਇਸ ਦੌਰਾਨ ਹਸੀਨ ਨੇ ਇਕ ਹੋਰ ਖੁਲਾਸਾ ਕਰਦੇ ਹੋਏ ਦੱਸਿਆ ਕਿ ਸ਼ਮੀ ਨੇ ਕਾਫੀ ਪਹਿਲਾਂ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਸੀ, ਅਜਿਹਾ ਉਨ੍ਹਾਂ ਨੇ ਆਪਣੀ ਮਾਸੀ ਦੀ ਭਾਭੀ ਦੀ ਬੇਟੀ ਦੇ ਨਾਲ ਵਿਆਹ ਨਾ ਹੋਣ ਨੂੰ ਲੈ ਕੇ ਕੀਤਾ ਸੀ। ਉਦੋਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਸੀ।
3. ਐੱਸ. ਸ਼੍ਰੀਸੰਥ
ਸ਼੍ਰੀਸੰਥ ਭਾਰਤ ਦੇ ਇਕ ਸ਼ਾਨਦਾਰ ਸਵਿੰਗ ਗੇਂਦਬਾਜ਼ ਰਹੇ ਹਨ। ਸਾਲ 2013 ਦੇ ਆਈ.ਪੀ.ਐੱਲ. ਸੀਜ਼ਨ 'ਚ ਉਨ੍ਹਾਂ 'ਤੇ ਸਪਾਟ ਫਿਕਸਿੰਗ ਦੇ ਦੋਸ਼ ਲੱਗੇ ਜਿਸ ਤੋਂ ਬਾਅਦ ਉਨ੍ਹਾਂ 'ਤੇ ਲਾਈਫ ਟਾਈਮ ਬੈਨ ਲਗਾ ਦਿੱਤਾ ਗਿਆ। ਟੀ.ਵੀ. ਰਿਐਲਟੀ ਸ਼ੋਅ ਬਿਗ ਬਾਸ 'ਚ ਸ਼੍ਰੀਸੰਥ ਨੇ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਉਸ ਦੌਰਾਨ ਉਹ ਖ਼ੁਦ ਨੂੰ ਖ਼ਤਮ ਕਰਨ ਦੇ ਬਾਰੇ 'ਚ ਵੀ ਸੋਚ ਰਹੇ ਸਨ।
4. ਕੁਲਦੀਪ ਯਾਦਵ
ਕੁਲਦੀਪ ਯਾਦਵ ਇਸ ਸਮੇਂ ਭਾਰਤ ਦੇ ਮੁੱਖ ਸਪਿਨਰ ਗੇਂਦਬਾਜ਼ ਹਨ, ਜਦਕਿ ਉਨ੍ਹਾਂ ਦੀ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੇ ਖੁਦਕੁਸ਼ੀ ਬਾਰੇ ਸੋਚਿਆ ਸੀ। ਕੁਲਦੀਪ ਸ਼ੁਰੂਆਤ 'ਚ ਤੇਜ਼ ਗੇਂਦਬਾਜ਼ ਸਨ ਪਰ 13 ਸਾਲ ਦੀ ਉਮਰ ਦੇ ਦੌਰਾਨ ਉਨ੍ਹਾਂ ਨੇ ਸਪਿਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸਖਤ ਮਿਹਨਤ ਦੇ ਬਾਅਦ ਵੀ ਜਦੋਂ ਉਨ੍ਹਾਂ ਨੂੰ ਅੰਡਰ-15 ਉੱਤਰ ਪ੍ਰਦੇਸ਼ ਟੀਮ ਦੇ ਲਈ ਨਜ਼ਰਅੰਦਾਜ਼ ਕਰ ਦਿੱਤਾ ਗਿਆ ਤਾਂ ਉਹ ਕਾਫੀ ਨਿਰਾਸ਼ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ ਸੀ। ਹਾਲਾਂਕਿ ਕੁਲਦੀਪ ਨੇ ਇਹ ਦਸਦੇ ਹੋਏ ਕਿਹਾ ਕਿ ਇਹ ਹਰ ਕਿਸੇ ਦੇ ਨਾਲ ਹੁੰਦਾ ਹੈ। ਸਾਰੇ ਇਸ ਤਰ੍ਹਾਂ ਦੇ ਹਾਲਾਤ ਤੋਂ ਗੁਜ਼ਰਦੇ ਹਨ।