ਸ਼੍ਰੀਨਿਵਾਸਨ ਦੀ ਬੇਟੀ ਰੂਪਾ ਦਾ ਟੀ. ਐੱਨ. ਸੀ. ਏ. ਮੁਖੀ ਬਣਨਾ ਤੈਅ
Monday, Sep 23, 2019 - 01:18 AM (IST)

ਚੇਨਈ— ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਐੱਨ. ਸ਼੍ਰੀਨਿਵਾਸਨ ਨੇ ਤਾਮਿਲਨਾਡੂ ਕ੍ਰਿਕਟ ਸੰਘ (ਟੀ. ਐੱਨ. ਸੀ. ਏ.) 'ਤੇ ਆਪਣੀ ਮਜ਼ਬੂਤ ਪਕੜ ਬਰਕਰਾਰ ਰੱਖੀ ਹੈ ਕਿਉਂਕਿ ਉਸ ਦੀ ਬੇਟੀ ਰੂਪਾ ਗੁਰੂਨਾਥ ਦਾ 26 ਸਤੰਬਰ ਨੂੰ ਹੋਣ ਵਾਲੀ ਏ. ਜੀ. ਐੱਮ. ਵਿਚ ਬੀ. ਸੀ. ਸੀ. ਆਈ. ਤੋਂ ਮਾਨਤਾ ਪ੍ਰਾਪਤ ਕਿਸੇ ਇਕਾਈ ਦੀ ਪਹਿਲੀ ਮਹਿਲਾ ਮੁਖੀ ਬਣਨਾ ਤੈਅ ਹੈ।
ਇਸ ਦੀ ਸੰਭਾਵਨਾ ਲਗਭਗ ਨਾਂਹ ਦੇ ਬਰਾਬਰ ਹੈ ਕਿ ਸ਼੍ਰੀਨਿਵਾਸਨ ਦੀ ਬੇਟੀ ਨੂੰ ਕਿਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਾਮਜ਼ਦਗੀ ਦੀ ਆਖਰੀ ਮਿਤੀ 24 ਸਤੰਬਰ ਹੈ।