ਸ਼੍ਰੀਨਾਥ ਦੇ ਨਾਂ ਦਰਜ ਹੈ ਇਹ ਬਦਕਿਸਮਤ ਵਿਸ਼ਵ ਰਿਕਾਰਡ

05/14/2020 6:26:44 PM

ਸਪੋਰਟਸ ਡੈਸਕ : ਕ੍ਰਿਕਟ ਵਿਚ ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ। ਇਸ ਦੌਰਾਨ ਕਈ ਖਿਡਾਰੀਆਂ ਦੇ ਨਾਂ ਅਜਿਹੇ ਵੀ ਰਿਕਾਰਡ ਦਰਜ ਹੋ ਜਾਂਦੇ ਹਨ ਜਿਸ ਨੂੰ ਉਹ ਬਣਾਉਣਾ ਨਹੀਂ ਚਾਹੁੰਦੇ। ਅਜਿਹਾ ਹੀ ਇਕ ਰਿਕਾਰਡ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਸ਼੍ਰੀਨਾਥ ਦੇ ਨਾਂ ਵੀ ਦਰਜ ਹੈ। ਜੋ ਬਣਨ ਤੋਂ ਬਾਅਦ ਅਜੇ ਤਕ ਨਹੀਂ ਟੁੱਟਿਆ। ਸ਼੍ਰੀਨਾਥ ਇਕ ਟੈਸਟ ਮੈਚ ਵਿਚ 13 ਵਿਕਟਾਂ ਹਾਸਲ ਕਰਨ ਦੇ ਬਾਵਜੂਦ ਮੈਚ ਹਾਰਨ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟ ਹਨ।

PunjabKesari

ਪਾਕਿਸਤਾਨ ਖਿਲਾਫ ਸਾਲ 1999 ਵਿਚ ਕੋਲਕਾਤਾ ਟੈਸਟ ਵਿਚ ਸ਼੍ਰੀਨਾਥ ਵੱਲੋਂ 13 ਵਿਕਟਾਂ ਹਾਸਲ ਕਰਨ ਦੇ ਬਾਵਜੂਦ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਮੈਚ ਵਿਚ 13 ਵਿਕਟਾਂ ਲੈਣ ਦੇ ਬਾਵਜੂਦ ਮੈਚ ਹਾਰਨ ਵਾਲੇ ਸ਼੍ਰੀਨਾਥ ਪਹਿਲੇ ਅਤੇ ਇਕਲੌਤੇ ਗੇਂਦਬਾਜ਼ ਬਣੇ ਅਤੇ ਇਸ਼ ਰਿਕਾਰਡ ਨੂੰ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਬਦਕਿਸਮਤ ਰਿਕਾਰਡ ਕਿਹਾ ਜਾਂਦਾ ਹੈ।

PunjabKesari

ਏਸ਼ੀਅਨ ਟੈਸਟ ਚੈਂਪੀਅਨਸ਼ਿਪ ਦੇ ਇਸ ਮੈਚ ਦੀ ਪਹਿਲੀ ਪਾਰੀ ਵਿਚ ਪਾਕਿਸਤਾਨ ਸਿਰਫ 185 ਦੌੜਾਂ ਹੀ ਬਣਾ ਸਕਿਆ। ਜਵਾਬ ਵਿਚ ਭਾਰਤੀ ਟੀਮ ਵੀ 223 ਦੌੜਾਂ 'ਤੇ ਆਲਆਊਟ ਹੋ ਗਈ। ਦੂਜੀ ਪਾਰੀ ਵਿਚ ਪਾਕਿਸਤਾਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 279 ਦੌੜਾਂ ਦਾ ਟੀਚਾ ਦਿੱਤਾ। ਭਾਰਤ ਇਹ ਟੀਚਾ ਹਾਸਲ ਨਹੀਂ ਕਰ ਸਕਿਆ। ਸ਼੍ਰੀਨਾਥ ਨੇ ਪਾਕਿਸਤਾਨ ਦੀਆਂ ਦੋਵੇਂ ਪਾਰੀਆਂ ਵਿਚ 13 ਵਿਕਟਾਂ ਹਾਸਲ ਕੀਤੀਆਂ।


Ranjit

Content Editor

Related News