ਸ਼੍ਰੀਕਾਂਤ ਤੇ ਸਮੀਰ ਦੀ ਡੈਨਮਾਰਕ ਓਪਨ 'ਚ ਚੰਗੀ ਸ਼ੁਰੂਆਤ

Tuesday, Oct 19, 2021 - 04:14 PM (IST)

ਸ਼੍ਰੀਕਾਂਤ ਤੇ ਸਮੀਰ ਦੀ ਡੈਨਮਾਰਕ ਓਪਨ 'ਚ ਚੰਗੀ ਸ਼ੁਰੂਆਤ

ਓਡੇਨਸੇ- ਸਾਬਕਾ ਚੈਂਪੀਅਨ ਕਿਦਾਂਬੀ ਸ਼੍ਰੀਕਾਂਤ ਤੇ ਭਾਰਤ ਦੇ ਹੀ ਸਮੀਰ ਵਰਮਾ ਨੇ ਡੈਨਮਾਰਕ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਵਰਗ 'ਚ ਜਿੱਤ ਨਾਲ ਸ਼ੁਰੂਆਤ ਕੀਤੀ। ਸ਼੍ਰੀਕਾਂਤ ਨੇ 2017 'ਚ ਇੱਥੇ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੇ ਹਮਵਤਨ ਬੀ. ਸਾਈ ਪ੍ਰਣੀਤ ਨੂੰ 30 ਮਿੰਟ 'ਚ 21-14, 21-11 ਨਾਲ ਹਰਾਇਆ। 

28ਵੀਂ ਰੈਂਕਿੰਗ ਵਾਲੇ ਸਮੀਰ ਨੇ ਥਾਈਲੈਂਡ ਦੇ 21ਵੀਂ ਰੈਂਕਿੰਗ ਵਾਲੇ ਕੁੰਲਾਵੁਟ ਵਿਦਿਤਸਰਨ ਨੂੰ 21-17, 21-14 ਨਾਲ ਹਰਾਇਆ। ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਦਾ ਸਾਹਮਣਾ ਦੂਜੇ ਦੌਰ 'ਚ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੇ ਕੇਂਤੋ ਮੋਮੋਤਾ ਨਾਲ ਹੋ ਸਕਦਾ ਹੈ। ਜਦਕਿ ਸਮੀਰ ਡੈਨਮਾਰਕ ਦੇ ਤੀਜਾ ਦਰਜਾ ਪ੍ਰਾਪਤ ਐਂਡਰਸ ਐਂਟੋਸੇਨ ਨਾਲ ਖੇਡ ਸਕਦੇ ਹਨ। ਪੁਰਸ਼ ਡਬਲਜ਼ 'ਚ ਮਨੂ ਅਤਰੀ ਤੇ ਬੀ. ਸਾਈ ਸੁਮਿਤ ਰੈੱਡੀ ਨੂੰ ਮਲੇਸ਼ਆ ਦੇ ਗੋ ਜੇ ਫੇਈ ਤੇ ਨੂਰ ਇਜੁਦੀਨ ਨੇ 21-18, 21-11 ਨਾਲ ਹਰਾਇਆ।            


author

Tarsem Singh

Content Editor

Related News