ਸ਼੍ਰੀਕਾਂਤ ਪਹਿਲੇ ਦੌਰ ''ਚ ਪਸੀਨਾ ਵਹਾ ਕੇ ਜਿੱਤਿਆ

Wednesday, Mar 27, 2019 - 10:52 PM (IST)

ਸ਼੍ਰੀਕਾਂਤ ਪਹਿਲੇ ਦੌਰ ''ਚ ਪਸੀਨਾ ਵਹਾ ਕੇ ਜਿੱਤਿਆ

ਨਵੀਂ ਦਿੱਲੀ- ਤੀਸਰੀ ਸੀਡ ਤੇ ਸਾਬਕਾ ਚੈਂਪੀਅਨ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੂੰ ਯੋਨੈਕਸਨ ਸਨਰਾਈਜ਼ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਜਿੱਤ ਹਾਸਲ ਕਰਨ ਲਈ ਪਸੀਨਾ ਵਹਾਉਣਾ ਪੈ ਗਿਆ ਜਦਕਿ 5ਵੀਂ ਸੀਡ ਸਮੀਰ ਵਰਮਾ ਤੇ ਐੱਚ. ਐੱਸ. ਪ੍ਰਣਯ ਨੇ ਦੂਸਰੇ ਦੌਰ 'ਤੇ ਜਗ੍ਹਾ ਬਣਾ ਲਈ। ਸ਼੍ਰੀਕਾਂਤ ਨੂੰ ਹਾਂਗਕਾਂਗ ਦੇ ਵੋਂਗ ਵਿੰਗ ਦੀ ਵਿੰਸੇਟ ਨੂੰ ਹਰਾਉਣ ਲਈ 56 ਮਿੰਟ ਤੱਕ ਜੂਝਣਾ ਪਿਆ। ਸ਼੍ਰੀਕਾਂਤ ਨੇ ਇਹ ਮੁਕਾਬਲਾ 21-16, 18-21, 21-19 ਨਾਲ ਜਿੱਤਿਆ। ਸਮੀਰ ਨੇ ਡੈਨਮਾਰਕ ਦੇ ਰੇਸਮਸ ਗੇਮਕੇ ਨੂੰ 50 ਮਿੰਟ 'ਚ 21-18, 21-12 ਨਾਲ ਹਰਾਇਆ। ਸਮੀਰ ਦਾ ਦੂਸਰੇ ਦੌਰ 'ਚ ਹਮਵਤਨ ਬੀ ਸਾਈ ਪ੍ਰਣੀਤ ਨਾਲ ਮੁਕਾਬਲਾ ਹੋਵੇਗਾ। ਉਸ ਨੇ ਕੁਆਲੀਫਾਇਰ ਕਾਰਤੀਕੇਅਨ ਗੁਲਸ਼ਨ ਕੁਮਾਰ ਨੂੰ 22-24, 21-13, 21-8 ਨਾਲ ਹਰਾਇਆ।


author

Gurdeep Singh

Content Editor

Related News