ਸ਼੍ਰੀਕਾਂਤ, ਸਮੀਰ ਕੋਰੀਆ ਓਪਨ ਦੇ ਦੂਜੇ ਦੌਰ 'ਚ ਪਹੁੰਚੇ, ਸੌਰਭ ਵਰਮਾ ਹੋਇਆ ਬਾਹਰ

Wednesday, Nov 20, 2019 - 11:47 AM (IST)

ਸ਼੍ਰੀਕਾਂਤ, ਸਮੀਰ ਕੋਰੀਆ ਓਪਨ ਦੇ ਦੂਜੇ ਦੌਰ 'ਚ ਪਹੁੰਚੇ, ਸੌਰਭ ਵਰਮਾ ਹੋਇਆ ਬਾਹਰ

ਸਪੋਰਟਸ ਡੈਸਕ— ਭਾਰਤ ਨੇ ਕੋਰੀਆ ਮਾਸਟਰਸ ਬੈਡਮਿੰਟਨ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਜਦ ਕਿ ਕਿਦਾਂਬੀ ਸ਼੍ਰੀਕਾਂਤ ਅਤੇ ਸਮੀਰ ਵਰਮਾ ਪੁਰਸ਼ ਸਿੰਗਲਜ਼ ਵਰਗ ਦੇ ਦੂਜੇ ਦੌਰ 'ਚ ਪਹੁੰਚ ਗਏ। 6ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਹਾਂਗਕਾਂਗ ਦੇ ਵੋਂਗ ਵਿੰਗ ਕਿ ਵਿੰਸੈਂਟ ਨੂੰ 21-18,21-17 ਨਾਲ ਹਰਾਇਆ। PunjabKesariਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਦਾ ਹਾਂਗਕਾਂਗ ਦੇ ਇਸ ਖਿਡਾਰੀ ਖਿਲਾਫ ਹੁਣ 11-3 ਦਾ ਰਿਕਾਰਡ ਹੈ। ਹੁਣ ਉਸਦਾ ਦਾ ਸਾਹਮਣਾ ਜਾਪਾਨ ਦੇ ਕੇਂਤਾ ਸੁਨੇਯਾਮਾ ਨਾਲ ਹੋਵੇਗਾ। ਸਮੀਰ ਵੀ ਦੂਜੇ ਦੌਰ 'ਚ ਪਹੁੰਚ ਗਿਆ ਹੈ, ਜਦੋਂ ਜਾਪਾਨ ਦੇ ਕਾਜੁਮਾਸਾ ਸਕਾਈ ਨੂੰ ਵਿਚਾਲੇ ਹੀ ਮੁਕਾਬਲਾ ਛੱਡਣਾ ਪਿਆ। ਉਸ ਸਮੇਂ ਸਮੀਰ 11-8 ਨਾਲ ਅੱਗੇ ਸਨ। ਉਥੇ ਹੀ ਸੌਰਭ ਵਰਮਾ ਨੂੰ ਪਹਿਲੇ ਮੈਚ 'ਚ ਹੀ ਲੋਕਲ ਖਿਡਾਰੀ ਕਿਮ ਡੋਂਗੁਨ ਨੇ 21-13,12-21,13-21 ਨਾਲ ਹਰਾਇਆ। ਸਮੀਰ ਦੂਜੇ ਦੌਰ 'ਚ ਡੋਂਗੁਨ ਨਾਲ ਖੇਡਣਗੇ।PunjabKesari


Related News