ਸ਼੍ਰੀਕਾਂਤ ਤੇ ਸਿੰਧੂ ਕੋਰੀਆ ਓਪਨ ਦੇ ਸੈਮੀਫਾਈਨਲ ''ਚ ਪੁੱਜੇ

Saturday, Apr 09, 2022 - 01:31 PM (IST)

ਸ਼੍ਰੀਕਾਂਤ ਤੇ ਸਿੰਧੂ ਕੋਰੀਆ ਓਪਨ ਦੇ ਸੈਮੀਫਾਈਨਲ ''ਚ ਪੁੱਜੇ

ਸਪੋਰਟਸ ਡੈਸਕ- ਚੋਟੀ ਦੇ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਸ਼ੁੱਕਰਵਾਰ ਨੂੰ ਇੱਥੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਤੇ ਤੀਜਾ ਦਰਜਾ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ 'ਤੇ 21-10, 21-16 ਨਾਲ ਆਪਣੀ 17ਵੀਂ ਜਿੱਤ ਦਰਜ ਕੀਤੀ। ਹੁਣ ਉਹ ਅਗਲੇ ਮੁਕਾਬਲੇ ਵਿਚ ਜਾਪਾਨ ਦੀ ਸਾਏਨਾ ਕਾਵਾਕਾਮੀ ਤੇ ਦੂਜਾ ਦਰਜਾ ਕੋਰੀਆਈ ਐੱਨ ਸੇਯੰਗ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਦੇ ਸਾਹਮਣੇ ਹੋਵੇਗੀ। 

ਇਹ ਵੀ ਪੜ੍ਹੋ : IPL 2022 : ਅੱਜ ਮੁੰਬਈ ਦਾ ਸਾਹਮਣਾ ਬੈਂਗਲੁਰੂ ਨਾਲ, ਹੈੱਡ ਟੂ ਹੈੱਡ ਤੇ ਪਲੇਇੰਗ-11 'ਤੇ ਇਕ ਝਾਤ

ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਸ਼੍ਰੀਕਾਂਤ ਨੇ ਮਰਦ ਸਿੰਗਲਜ਼ ਮੁਕਾਬਲੇ ਵਿਚ ਸਥਾਨਕ ਖਿਡਾਰੀ ਸੋਨ ਵਾਨ ਹੋ 'ਤੇ ਤਿੰਨ ਗੇਮਾਂ ਨਾਲ ਜਿੱਤ ਹਾਸਲ ਕੀਤੀ। ਵਿਸ਼ਵ ਰੈਂਕਿੰਗ ਵਿਚ ਪਹਿਲਾਂ ਸਿਖਰ 'ਤੇ ਰਹਿ ਚੁੱਕੇ ਦੋਵਾਂ ਖਿਡਾਰੀਆਂ ਵਿਚਾਲੇ ਮੁਕਾਬਲੇ ਵਿਚ ਸ਼੍ਰੀਕਾਂਤ ਨੇ ਆਪਣੇ ਤਾਕਤਵਰ ਤੇ ਸਟੀਕ ਸ਼ਾਟ ਨਾਲ ਸੋਨ ਵਾਨ ਹੋ ਨੂੰ ਕੁਆਰਟਰ ਫਾਈਨਲ ਵਿਚ 21-12, 18-21, 21-12 ਨਾਲ ਹਰਾਇਆ। ਸ਼੍ਰੀਕਾਂਤ ਦਾ ਰਿਕਾਰਡ ਇਸ ਕੋਰੀਆਈ ਖਿਡਾਰੀ ਖ਼ਿਲਾਫ਼ 4-7 ਦਾ ਹੈ ਜਿਸ 'ਚ ਉਹ ਪਿਛਲੇ ਤਿੰਨ ਮੌਕਿਆਂ 'ਤੇ ਹਾਰ ਗਏ ਸਨ। ਹਾਲਾਂਕਿ ਭਾਰਤੀ ਖਿਡਾਰੀ ਨੇ ਸ਼ੁੱਕਰਵਾਰ ਨੂੰ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਸੋਨ ਵਾਨ ਹੋ ਨੂੰ ਹਰਾਇਆ ਜੋ ਦੋ ਸਾਲ ਤੋਂ ਬਾਅਦ ਅੰਤਰਰਾਸ਼ਟਰੀ ਬੈਡਮਿੰਟਨ ਵਿਚ ਵਾਪਸੀ ਕਰ ਰਹੇ ਹਨ। ਪੰਜਵਾਂ ਦਰਜਾ ਹਾਸਲ ਸ਼੍ਰੀਕਾਂਤ ਦਾ ਸਾਹਮਣਾ ਹੁਣ ਥਾਈਲੈਂਡ ਦੇ ਅੱਠਵਾਂ ਦਰਜਾ ਕੁਨਲਾਵੁਤ ਵਿਦਿਤਸਰਨ ਤੇ ਇੰਡੋਨੇਸ਼ੀਆ ਦੇ ਤੀਜਾ ਦਰਜਾ ਜੋਨਾਥਨ ਕ੍ਰਿਸਟੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News