ਰਾਸ਼ਟਰਮੰਡਲ ਖੇਡਾਂ: 100 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਫਾਈਨਲ 'ਚ ਪੁੱਜੇ ਸ਼੍ਰੀਹਰੀ ਨਟਰਾਜ

Saturday, Jul 30, 2022 - 09:57 AM (IST)

ਰਾਸ਼ਟਰਮੰਡਲ ਖੇਡਾਂ: 100 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਫਾਈਨਲ 'ਚ ਪੁੱਜੇ ਸ਼੍ਰੀਹਰੀ ਨਟਰਾਜ

ਬਰਮਿੰਘਮ (ਏਜੰਸੀ)- ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਸ਼ੁੱਕਰਵਾਰ ਨੂੰ ਰਾਸ਼ਟਰਮੰਡਲ ਖੇਡਾਂ 'ਚ ਪੁਰਸ਼ਾਂ ਦੇ 100 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਸੈਮੀਫਾਈਨਲ 'ਚ 54.55 ਸਕਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ 'ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਉਹ ਆਪਣੀ ਹੀਟ ਵਿੱਚ ਚੌਥੇ ਅਤੇ ਕੁੱਲ ਸੱਤਵੇਂ ਸਥਾਨ 'ਤੇ ਰਹਿ ਕੇ ਫਾਈਨਲ ਵਿੱਚ ਪਹੁੰਚੇ। ਦੱਖਣੀ ਅਫਰੀਕਾ ਦੇ ਪੀਟਰ ਕੋਏਟਜ਼ੇ ਨੇ ਦੋਵਾਂ ਸੈਮੀਫਾਈਨਲ ਵਿੱਚ 53.67 ਸਕਿੰਟ ਦਾ ਸਮਾਂ ਕੱਢਿਆ।

ਇਹ ਵੀ ਪੜ੍ਹੋ: UAE 'ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਰੈੱਡ ਅਲਰਟ ਜਾਰੀ (ਵੀਡੀਓ)

ਬੈਂਗਲੁਰੂ ਦੇ 21 ਸਾਲਾ ਨਟਰਾਜ ਨੇ ਇਸ ਤੋਂ ਪਹਿਲਾਂ ਆਪਣੀ ਹੀਟ 'ਚ 54.68 ਸਕਿੰਟ ਦਾ ਸਮਾਂ ਲੈ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਉਹ ਆਪਣੀ ਹੀਟ ਵਿੱਚ ਤੀਜਾ ਸਭ ਤੋਂ ਤੇਜ਼ ਅਤੇ ਕੁੱਲ ਪੰਜਵੇਂ ਸਭ ਤੋਂ ਤੇਜ਼ ਤੈਰਾਕ ਰਹੇ ਸਨ। ਸਾਜਨ ਪ੍ਰਕਾਸ਼ ਅਤੇ ਪਹਿਲੀ ਵਾਰ ਖੇਡ ਰਹੇ ਕੁਸ਼ਾਗਰ ਰਾਵਤ ਆਪੋ-ਆਪਣੇ ਵਰਗਾਂ ਵਿੱਚ ਸੈਮੀਫਾਈਨਲ ਵਿੱਚ ਨਹੀਂ ਪਹੁੰਚ ਸਕੇ। ਪ੍ਰਕਾਸ਼ ਪੁਰਸ਼ਾਂ ਦੀ 50 ਮੀਟਰ ਬਟਰਫਲਾਈ ਵਿੱਚ ਆਪਣੀ ਹੀਟ ਵਿੱਚ ਅੱਠਵੇਂ ਸਥਾਨ ’ਤੇ ਰਹੇ।

ਇਹ ਵੀ ਪੜ੍ਹੋ: ਮਾਸਕੋ ਦੇ ਇਕ ਹੋਸਟਲ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ (ਵੀਡੀਓ)

ਉਨ੍ਹਾਂ ਨੇ 25. 01 ਸਕਿੰਟ ਦਾ ਸਮਾਂ ਲਿਆ। ਚੋਟੀ ਦੇ 16 ਤੈਰਾਕਾਂ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਕੁਸ਼ਾਗਰ ਪੁਰਸ਼ਾਂ ਦੀ 400 ਮੀਟਰ ਫ੍ਰੀਸਟਾਈਲ ਵਿਚ 3:57.45 ਸਕਿੰਟ ਦਾ ਸਮਾਂ ਲਗਾ ਕੇ ਆਪਣੀ ਹੀਟ ਵਿਚ ਆਖਰੀ ਸਥਾਨ 'ਤੇ ਰਹੇ। ਕੁਸ਼ਾਗਰ ਅਤੇ ਪ੍ਰਕਾਸ਼ ਹੁਣ ਦੂਜੇ ਵਰਗ ਵਿੱਚ ਚੁਣੌਤੀ ਪੇਸ਼ ਕਰਨਗੇ। ਪ੍ਰਕਾਸ਼ ਪੁਰਸ਼ਾਂ ਦੀ 100 ਮੀਟਰ ਅਤੇ 200 ਮੀਟਰ ਬਟਰਫਲਾਈ ਵਿੱਚ ਜਦਕਿ ਕੁਸ਼ਾਗਰ ਪੁਰਸ਼ਾਂ ਦੀ 1500 ਮੀਟਰ ਫ੍ਰੀਸਟਾਈਲ ਅਤੇ 200 ਮੀਟਰ ਫ੍ਰੀਸਟਾਈਲ ਵਿੱਚ ਉਤਰਨਗੇ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੱਟੀ ਦੇ 24 ਸਾਲਾ ਗੱਭਰੂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News