ਰਣਤੁੰਗਾ ਦੀ ਟਿੱਪਣੀ ''ਤੇ ਸ਼੍ਰੀਲੰਕਾ ਸਰਕਾਰ ਨੇ ਜਤਾਇਆ ਅਫਸੋਸ, BCCI ਸਕੱਤਰ ਬਾਰੇ ਦਿੱਤਾ ਸੀ ਵਿਵਾਦਤ ਬਿਆਨ

Friday, Nov 17, 2023 - 08:30 PM (IST)

ਰਣਤੁੰਗਾ ਦੀ ਟਿੱਪਣੀ ''ਤੇ ਸ਼੍ਰੀਲੰਕਾ ਸਰਕਾਰ ਨੇ ਜਤਾਇਆ ਅਫਸੋਸ, BCCI ਸਕੱਤਰ ਬਾਰੇ ਦਿੱਤਾ ਸੀ ਵਿਵਾਦਤ ਬਿਆਨ

ਸਪੋਰਟਸ ਡੈਸਕ— ਸ਼੍ਰੀਲੰਕਾ ਸਰਕਾਰ ਨੇ ਸ਼੍ਰੀਲੰਕਾ ਦੇ ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਣਤੁੰਗਾ ਦੀ ਟਿੱਪਣੀ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਜੈ ਸ਼ਾਹ ਤੋਂ ਅਫਸੋਸ ਪ੍ਰਗਟਾਇਆ ਹੈ। ਸ਼੍ਰੀਲੰਕਾਈ ਨਿਊਜ਼ ਏਜੰਸੀ ਦੇ ਅਨੁਸਾਰ, ਸ਼੍ਰੀਲੰਕਾ ਦੀ ਮੰਤਰੀ ਕੰਚਨਾ ਵਿਜੇਸੇਕੇਰਾ ਨੇ ਅਫਸੋਸ ਪ੍ਰਗਟ ਕੀਤਾ।

ਸ਼੍ਰੀਲੰਕਾ ਸਰਕਾਰ ਨੇ ਏ.ਸੀ.ਸੀ. ਦੇ ਪ੍ਰਧਾਨ ਜੈ ਸ਼ਾਹ ਕੋਲ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, “ਅਸੀਂ ਆਪਣੀਆਂ ਸੰਸਥਾਵਾਂ ਦੀਆਂ ਕਮੀਆਂ ਲਈ ਏ. ਸੀ. ਸੀ. ਪ੍ਰਧਾਨ ਜਾਂ ਹੋਰ ਦੇਸ਼ਾਂ ਵੱਲ ਉਂਗਲ ਨਹੀਂ ਉਠਾ ਸਕਦੇ,” ਕੰਚਨਾ ਨੇ ਕਿਹਾ, ਇਹ ਗਲਤ ਧਾਰਨਾ ਹੈ।

ਇਹ ਵੀ ਪੜ੍ਹੋ : ਵਨਡੇ ਵਿਸ਼ਵ ਕੱਪ ਜੇਤੂ ਟੀਮ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਬਾਕੀ ਟੀਮਾਂ ਵੀ ਪ੍ਰਾਪਤ ਕਰਨਗੀਆਂ ਮੋਟੀ ਰਕਮ

ਇਸ ਹਫਤੇ ਦੇ ਸ਼ੁਰੂ 'ਚ ਰਣਤੁੰਗਾ ਨੇ ਕ੍ਰਿਕਟ ਵਿਸ਼ਵ ਕੱਪ 2023 'ਚ ਹਾਰ ਤੋਂ ਬਾਅਦ ਸ਼੍ਰੀਲੰਕਾਈ ਕ੍ਰਿਕਟ ਨੂੰ ਬਰਬਾਦ ਕਰਨ ਲਈ ਸ਼ਾਹ ਦੀ ਆਲੋਚਨਾ ਕੀਤੀ ਸੀ।ਅਰਜੁਨ ਰਣਤੁੰਗਾ ਨੇ ਕਿਹਾ ਸੀ, 'ਐੱਸ. ਐੱਲ. ਸੀ. ਅਧਿਕਾਰੀਆਂ ਅਤੇ ਜੈ ਸ਼ਾਹ ਵਿਚਾਲੇ ਸਬੰਧਾਂ ਕਾਰਨ ਉਹ (ਬੀ.ਸੀ.ਸੀ.ਆਈ.) ਇਸ ਪ੍ਰਭਾਵ ਹੇਠ ਹਨ ਕਿ ਉਹ SLC ਨੂੰ ਕੁਚਲ ਅਤੇ ਕੰਟਰੋਲ ਕਰ ਸਕਦਾ ਹੈ।' ਉਨ੍ਹਾਂ ਕਿਹਾ, 'ਜੈ ਸ਼ਾਹ ਸ੍ਰੀਲੰਕਾ ਕ੍ਰਿਕਟ ਚਲਾ ਰਿਹਾ ਹੈ। ਐਸ. ਐਲ. ਸੀ. ਜੈ ਸ਼ਾਹ ਦੇ ਦਬਾਅ ਕਾਰਨ ਬਰਬਾਦ ਹੋ ਰਹੀ ਹੈ। ਭਾਰਤ ਵਿੱਚ ਇੱਕ ਵਿਅਕਤੀ ਸ਼੍ਰੀਲੰਕਾ ਕ੍ਰਿਕਟ ਨੂੰ ਬਰਬਾਦ ਕਰ ਰਿਹਾ ਹੈ।

ਸ਼੍ਰੀਲੰਕਾ ਕ੍ਰਿਕਟ ਵਿਸ਼ਵ ਕੱਪ ਪੁਆਇੰਟ ਟੇਬਲ ਵਿੱਚ 2 ਮੈਚ ਜਿੱਤ ਕੇ ਅਤੇ 7 ਹਾਰ ਕੇ 9ਵੇਂ ਸਥਾਨ ਉੱਤੇ ਰਿਹਾ। ਸ਼੍ਰੀਲੰਕਾ ਕ੍ਰਿਕੇਟ ਬੋਰਡ ਨੂੰ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਬੋਰਡ ਦੇ ਪ੍ਰਸ਼ਾਸਨ ਵਿੱਚ ਵਿਆਪਕ ਸਰਕਾਰੀ ਦਖਲਅੰਦਾਜ਼ੀ ਦੇ ਕਾਰਨ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ ਦੁਆਰਾ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News