ਇਸ ਕ੍ਰਿਕਟਰ ਦੀ ਬਾਇਓਪਿਕ ਨਾਲ ਰਾਜਨੀਤੀ ''ਚ ਭੂਚਾਲ, ਨੇਤਾਵਾਂ ਨੇ ਅਦਾਕਾਰ ਨੂੰ ਫ਼ਿਲਮ ਛੱਡਣ ਦੀ ਕੀਤੀ ਮੰਗ
Saturday, Oct 17, 2020 - 02:03 PM (IST)
ਮੁੰਬਈ (ਬਿਊਰੋ) — ਸ਼੍ਰੀਲੰਕਾਈ ਗੇਂਦਬਾਜ਼ ਮੁਥਈਆ ਮੁਰਲੀਧਰਨ ਦੀ ਬਾਇਓਪਿਕ 'ਤੇ ਤਮਿਲਨਾਡੂ 'ਚ ਬਵਾਲ ਹੋ ਗਿਆ ਹੈ। ਸ਼੍ਰੀਲੰਕਾ 'ਚ ਸਿੰਹਲੀਆਂ ਤੇ ਤਮਿਲਨਾਡੂ ਤੋਂ ਗਏ ਲੋਕਾਂ ਵਿਚਕਾਰ ਦਹਾਕਿਆਂ ਤੋਂ ਚਲੇ ਆ ਰਹੇ ਸੰਘਰਸ਼ ਤੇ ਰਾਜਨੀਤੀ ਨੇ '800' ਨਾਮਕ ਇਸ ਫ਼ਿਲਮ ਨੂੰ ਵੀ ਆਪਣੀ ਚਪੇਟ 'ਚ ਲੈ ਲਿਆ ਹੈ। ਮੁਰਲੀਧਰਨ ਦੇ ਸਮਰਥਕ ਹੈ, ਅਜਿਹੇ 'ਚ ਤਮਿਲਨਾਡੂ ਦੇ ਰਾਜਨੀਤਿਕ ਦਲਾਂ ਨੇ ਫ਼ਿਲਮ 'ਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਜਾ ਰਹੇ ਅਦਾਕਾਰ ਵਿਜੈ ਸੇਤੁਪਤੀ ਨੂੰ ਇਹ ਫ਼ਿਲਮ ਛੱਡਣ ਦੀ ਮੰਗ ਕੀਤੀ ਹੈ।
ਤਮਿਲਨਾਡੂ ਦੇ ਨੇਤਾਵਾਂ ਨੇ ਮੁਥਈਆ ਦਾ ਕਿਰਦਾਰ ਨਿਭਾ ਰਹੇ ਅਦਾਕਾਰਾ ਵਿਜੈ ਸੇਤੁਪਤੀ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਫ਼ਿਲਮ '800' 'ਚ ਮੁਥਈਆ ਦਾ ਕਿਰਦਾਰ ਨਾ ਨਿਭਾਉਣ। ਨਾਲ ਹੀ ਇਹ ਵੀ ਕਿਹਾ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਸ ਨੂੰ ਗੱਦਾਰ ਆਖਿਆ ਜਾਵੇਗਾ। ਵਿਜੈ ਤੋਂ ਇਹ ਮੰਗ ਇਕ ਨਹੀਂ ਸਗੋਂ ਕਈ ਨੇਤਾਵਾਂ ਨੇ ਕੀਤੀ ਹੈ। ਇਥੋਂ ਤੱਕ ਕੀ ਤਮਿਲ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ ਭਾਰਤੀਰਾਜਾ ਨੇ ਵੀ ਵਿਜੇ ਨੂੰ ਇਸ ਕਿਰਦਾਰ ਨੂੰ ਠੁਕਰਾਉਣ ਲਈ ਕਿਹਾ ਹੈ।
ਹਾਲ ਹੀ 'ਚ ਵਿਜੈ ਨੇ ਆਪਣੀ ਇਕ ਫ਼ਿਲਮ ਦੀ ਆਧਿਕਾਰਿਕ ਘੋਸ਼ਣਾ ਕੀਤੀ। ਫ਼ਿਲਮ ਦਾ ਨਿਰਮਾਣ ਡਾਰ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਹੋ ਰਿਹਾ ਹੈ। ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਦਾਰੀ ਐੱਸ. ਐੱਸ. ਸ਼੍ਰੀਪਤੀ ਨੂੰ ਸੌਂਪੀ ਗਈ ਹੈ। ਵਿਜੈ ਨੇ ਜਦੋਂ ਫ਼ਿਲਮ '800' ਦਾ ਪੋਸਟਰ ਜਾਰੀ ਕੀਤਾ ਤਾਂ ਇਸ ਦੇ ਲਈ ਉਸ ਦੀ ਬਹੁਤ ਤਾਰੀਫ਼ ਹੋਈ ਪਰ ਉਦੋਂ ਹੀ ਰਾਜਨੇਤਾਵਾਂ ਦੀ ਵੀ ਪਈ ਤੇ ਉਨ੍ਹਾਂ ਨੇ ਇਸ ਫ਼ਿਲਮ ਦਾ ਰਾਜਨੀਤੀਕਰਣ ਕਰ ਦਿੱਤਾ। ਫ਼ਿਲਮ ਦੇ ਨਿਰਮਾਤਾ ਇਸ ਗੱਲ ਨੂੰ ਸਾਫ਼ ਕਰ ਚੁੱਕੇ ਹਨ ਕਿ ਇਹ ਫ਼ਿਲਮ ਮੁਥਈਆ ਮੁਰਲੀਧਰਨ ਦੀ ਸ਼ੁਰੂਆਤੀ ਜ਼ਿੰਦਗੀ ਅਤੇ ਖੇਡ 'ਤੇ ਹੀ ਕੇਂਦਰਿਤ ਰਹੇਗੀ। ਇਸ ਤੋਂ ਇਲਾਵਾ ਇਸ ਫ਼ਿਲਮ 'ਚ ਕੁਝ ਨਹੀਂ ਹੈ ਪਰ ਰਾਜਨੇਤਾਵਾਂ ਨੂੰ ਇਸ ਗੱਲ 'ਤੇ ਭਰੋਸਾ ਨਹੀਂ ਹੈ। ਇਸ ਲਈ ਉਹ ਇਸ ਫ਼ਿਲਮ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ।
ਦੱਸਣਯੋਗ ਹੈ ਕਿ ਤਮਿਲ ਫ਼ਿਲਮ ਨਿਰਦੇਸ਼ਕ ਭਾਰਤੀਰਾਜਾ ਨੇ ਮੁਰਥੀਧਰਨ ਨੂੰ ਗੱਦਾਰ ਦੱਸਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੁਰਥੀਧਰਨ ਸ਼੍ਰੀਲੰਕਾ 'ਚ ਰਹਿਣ ਵਾਲੇ ਤਮਿਲਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲਈ ਭਾਰਤੀਰਾਜਾ ਚਾਹੁੰਦੇ ਹਨ ਕਿ ਵਿਜੇ ਮੁਥਈਆ ਦਾ ਕਿਰਦਾਰ ਉਸ ਦੀ ਬਾਇਓਪਿਕ 'ਚ ਨਾ ਨਿਭਾਉਣ।