ਸ਼੍ਰੀਲੰਕਾਈ ਕ੍ਰਿਕਟਰ ਕੁਸ਼ਲ ਮੇਂਡਿਸ ਗ੍ਰਿਫਤਾਰ

Sunday, Jul 05, 2020 - 09:25 PM (IST)

ਸ਼੍ਰੀਲੰਕਾਈ ਕ੍ਰਿਕਟਰ ਕੁਸ਼ਲ ਮੇਂਡਿਸ ਗ੍ਰਿਫਤਾਰ

ਕੋਲੰਬੋ– ਸ਼੍ਰੀਲੰਕਾਈ ਕ੍ਰਿਕਟਰ ਕੁਸ਼ਲ ਮੇਂਡਿਸ ਨੂੰ ਕੋਲੰਬੋ ਦੇ ਪਨਾਦੁਰਾ ਵਿਚ ਐਤਵਾਰ ਸਵੇਰੇ 64 ਸਾਲਾ ਬਜ਼ੁਰਗ ਨੂੰ ਆਪਣੀ ਕਾਰ ਨਾਲ ਕੁਚਲਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਇਸ ਹਾਦਸੇ ਤੋਂ ਬਾਅਦ ਮੇਂਡਿਸ ਦੀ ਐੱਸ. ਯੂ. ਵੀ. ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ।
ਮੇਂਡਿਸ ਦੀ ਗੱਡੀ ਨੇ ਸਾਈਕਲ ’ਤੇ ਜਾ ਰਹੇ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਬਜ਼ੁਰਗ ਦੀਆਂ ਸੱਟਾਂ ਦੇ ਕਾਰਣ ਮੌਤ ਹੋ ਗਈ। ਪੁਲਸ ਅਧਿਕਾਰੀ ਜਲਿਆ ਸੇਨਾਰਤਨੇ ਨੇ ਮੇਂਡਿਸ ਦੀ ਗ੍ਰਿਫਤਾਰੀ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਸ ਨੂੰ 48 ਘੰਟੇ ਦੇ ਅੰਦਰ ਸਥਾਨਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। 25 ਸਾਲਾ ਮੇਂਡਿਸ ਸ਼੍ਰੀਲੰਕਾ ਲਈ 44 ਟੈਸਟ, 76 ਵਨ ਡੇ ਤੇ 26 ਟੀ-20 ਖੇਡ ਚੁੱਕਾ ਹੈ। ਉਹ ਪੱਲੇਕੇਲੇ ਵਿਚ ਪਿਛਲੇ ਹਫਤੇ ਸ਼ੁਰੂ ਹੋਏ ਟ੍ਰੇਨਿੰਗ ਕੈਂਪ ਦਾ ਵੀ ਹਿੱਸਾ ਹੈ।
 


author

Gurdeep Singh

Content Editor

Related News