ਭਾਰਤ ਖਿਲਾਫ 2015 ਦੇ ਪ੍ਰਦਰਸ਼ਨ ਨੂੰ ਫਿਰ ਦੁਹਰਾਉਣਾ ਚਾਹੁੰਦੈ ਚਾਂਦੀਮਲ

08/02/2017 6:55:59 PM

ਕੋਲੰਬੋ— ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਦੀਮਲ ਨੂੰ ਉਮੀਦ ਹੈ ਕਿ ਉਹ ਭਾਰਤ ਖਿਲਾਫ ਕੱਲ ਤੋਂ ਇੱਥੇ ਸ਼ੁਰੂ ਹੋ ਰਹੇ ਦੂਜੇ ਟੈਸਟ 'ਚ ਮੈਚ ਜੇਤੂ ਪਾਰੀ ਖੇਡ ਸਕੇਗਾ, ਜਿਸ ਤਰ੍ਹਾਂ ਦੀ ਪਾਰੀ ਉਸ ਨੇ ਇਸ ਟੀਮ ਦੇ ਨਾਲ 2 ਸਾਲ ਪਹਿਲਾ ਖੇਡੀ ਸੀ। ਗਾਲੇ 'ਚ 2 ਸਾਲ ਪਹਿਲਾਂ ਚਾਂਦੀਮਲ ਦੇ ਸੈਂਕੜੇ ਦੀ ਬਦੌਲਤ ਹੀ ਸ਼੍ਰੀਲੰਕਾ ਦੀ ਟੀਮ ਪਿਛੜਨ ਤੋਂ ਬਾਅਦ ਵਾਪਸੀ ਕਰਨ 'ਚ ਸਫਲ ਰਹੀ ਸੀ। ਉਸ ਨੇ ਆਸਟ੍ਰੇਲੀਆ ਖਿਲਾਫ ਵੀ ਇਸ ਪ੍ਰਦਰਸ਼ਨ ਨੂੰ ਦੁਹਰਾਇਆ ਅਤੇ ਉਹ ਹੁਣ ਪਹਿਲੇ ਟੈਸਟ 'ਚ ਸ਼ਰਮਨਾਕ ਹਾਰ ਤੋਂ ਬਾਅਦ ਇਕ ਵਾਰ ਫਿਰ ਆਪਣੀ ਟੀਮ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰੇਗਾ। ਚਾਂਦੀਮਲ ਨੇ ਦੂਜੇ ਟੈਸਟ ਦੀ ਬੀਤੀ ਸ਼ਾਮ ਕਿਹਾ ਕਿ ਉਹ ਕਾਫੀ ਚੰਗੀ ਪਾਰੀ ਸੀ। ਉਸ ਪਾਰੀ ਤੋਂ ਬਾਅਦ ਅਸੀਂ ਉਹ ਮੈਚ ਜਿੱਤਿਆ ਸੀ। ਜਦੋਂ ਤੁਸੀਂ ਭਾਰਤ ਜਿਹੀਆਂ ਕਾਫੀ ਚੰਗੀਆਂ ਟੀਮਾਂ ਖਿਲਾਫ ਖੇਡ ਰਹੇ ਹੋ ਤਾਂ ਬੱਲੇਬਾਜ਼ੀ ਜਾਂ ਗੇਂਦਬਾਜ਼ੀ 'ਚ ਤੁਹਾਨੂੰ ਖਤਰਾ ਮੋਲ ਲੈਣੇ ਪੈਂਦੇ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦੇ। ਗਾਲੇ 'ਚ 2 ਸਾਲ ਪਹਿਲਾਂ ਮੈਂ ਇੱਥੇ ਕਿਹਾ ਸੀ ਕਿ ਮੈਂ ਇਸ ਲੜੀ 'ਚ ਚੰਗਾ ਪ੍ਰਦਰਸ਼ਨ ਕਰਨ ਨੂੰ ਲੈ ਕੇ ਉਤਸਕ ਹਾਂ। ਕਪਤਾਨ ਨੇ ਕਿਹਾ ਕਿ ਉਸ ਦੀ ਟੀਮ ਭਾਰਤ ਦੇ ਵਿਸ਼ਵ ਪੱਧਰੀ ਸਪਿਨਰਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਸ ਨੇ ਕਿਹਾ ਕਿ ਅਸੀਂ ਹਮੇਸ਼ਾ ਇੱਕਠੇ, ਰਵੱਈਏ, ਅਨੁਸ਼ਾਸਨ ਜੇਕਰ ਅਸੀਂ ਇਨ੍ਹਾਂ ਚੀਜ਼ਾਂ ਨੂੰ ਸਹੀ ਰੱਖਦੇ ਹਾਂ ਤਾਂ ਨਤੀਜਾ ਚੰਗਾ ਹੋਵੇਗਾ। ਚਾਂਦੀਮਲ ਨਿਮੋਨੀਆ ਦੇ ਕਾਰਨ ਪਹਿਲੇ ਟੈਸਟ 'ਚ ਨਹੀਂ ਖੇਡ ਸਕਿਆ ਸੀ ਅਤੇ ਹੁਣ ਉਸ ਨੂੰ ਦੂਜੇ ਟੈਸਟ 'ਚ ਖੇਡਣ ਦੀ ਇਜਾਜ਼ਤ ਮਿਲ ਗਈ ਹੈ। ਉਸ ਨੇ ਦੱਸਿਆ ਕਿ ਮੈਂ ਹੁਣ ਕਾਫੀ ਬਿਹਤਰ ਹਾਂ।


Related News