ਸ਼੍ਰੀਲੰਕਾ ਦੀ ਬੱਲੇਬਾਜ਼ੀ ਚਿੰਤਾਜਨਕ : ਜੈਵਰਧਨੇ

06/06/2019 4:36:13 AM

ਕਾਰਡਿਫ- ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੇ ਵਿਸ਼ਵ ਕੱਪ ਵਿਚ ਸ਼੍ਰੀਲੰਕਾ ਦੀ ਬੱਲੇਬਾਜ਼ੀ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ 1996 ਦੀ ਚੈਂਪੀਅਨ ਟੀਮ ਨੂੰ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ ਤਾਂ ਕਿ ਗੇਂਦਬਾਜ਼ ਦਬਾਅ ਵਿਚ ਨਾ ਆਉਣ। ਨਿਊਜ਼ੀਲੈਂਡ ਖਿਲਾਫ ਪਹਿਲੇ ਮੈਚ ਵਿਚ ਸ਼੍ਰੀਲੰਕਾ 136 ਦੌੜਾਂ 'ਤੇ ਆਊਟ ਹੋ ਗਈ ਜਦਕਿ ਅਫਗਾਨਿਸਤਾਨ ਨੇ ਉਸ ਨੂੰ 201 ਦੌੜਾਂ 'ਤੇ ਆਲਆਊਟ ਕਰ ਦਿੱਤਾ ਸੀ। 
ਜੈਵਰਧਨੇ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼੍ਰੀਲੰਕਾ ਨੂੰ ਵਧੀਆ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਇੰਨੀ ਵਧੀਆ ਸ਼ੁਰੂਆਤ ਤੋਂ ਬਾਅਦ ਕੁਸ਼ਲ ਪਰੇਰਾ ਨੇ ਪਾਰੀ ਨੂੰ ਸੰਵਾਰਿਆ ਅਤੇ 2 ਵੱਡੀਆਂ ਸਾਂਝੇਦਾਰੀਆਂ ਬਣੀਆਂ। ਇਸ ਤਰ੍ਹਾਂ ਨਾਲ ਮੱਧ ਕ੍ਰਮ ਨੂੰ ਬਿਖਰਦਾ ਦੇਖਣਾ ਪ੍ਰੇਸ਼ਾਨ ਕਰਨ ਵਾਲਾ ਰਿਹਾ। ਉਨ੍ਹਾਂ ਨੇ ਕਿਹਾ ਕਿ ਮੁਹੰਮਦ ਨਬੀ ਨੇ ਵਧੀਆ ਗੇਂਦਬਾਜ਼ੀ ਕੀਤੀ ਪਰ ਸਪਿਨਰਾਂ ਨੂੰ ਜ਼ਿਆਦਾ ਮਦਦ ਨਹੀਂ ਮਿਲ ਰਹੀ ਸੀ। ਸ਼੍ਰੀਲੰਕਾ ਨੇ ਮੱਧਕ੍ਰਮ 'ਚ ਜਿਸ ਤਰ੍ਹਾਂ ਵਿਕਟ ਗੁਆਏ, ਉਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਵਿਰੋਧੀ ਗੇਂਦਬਾਜ਼ਾਂ 'ਤੇ ਦਬਾਅ ਬਣਾਉਣਾ ਹੋਵੇਗਾ। ਪਾਕਿਸਤਾਨ ਵਿਰੁੱਧ ਅਗਲੇ ਮੈਚ ਦੇ ਬਾਰੇ 'ਚ ਉਨ੍ਹਾ ਨੇ ਕਿਹਾ ਕਿ ਪਾਕਿਸਤਾਨ ਦੇ ਸਾਹਮਣੇ ਮੁਕਾਬਲਾ ਰੋਮਾਂਚਕ ਹੋਵੇਗਾ। ਨਿਊਜ਼ੀਲੈਂਡ ਵਿਰੁੱਧ ਘੱਟ ਸਕੋਰ ਵਾਲੇ ਮੈਚ ਤੋਂ ਬਾਅਦ ਇਸ ਮੈਚ 'ਚ ਵੀ ਦੌੜਾਂ ਨਹੀਂ ਬਣਨ। ਉਮੀਦ ਹੈ ਕਿ ਅੱਗੇ ਅਸੀਂ ਵੱਡਾ ਸਕੋਰ ਬਣਾਵਾਂਗੇ।


Gurdeep Singh

Content Editor

Related News