ਮਲਿੰਗਾ ਦਾ ਵਿਦਾਈਗੀ ਵਨ ਡੇ ਸ਼੍ਰੀਲੰਕਾ ਨੇ 91 ਦੌੜਾਂ ਨਾਲ ਜਿੱਤਿਆ

Friday, Jul 26, 2019 - 11:03 PM (IST)

ਮਲਿੰਗਾ ਦਾ ਵਿਦਾਈਗੀ ਵਨ ਡੇ ਸ਼੍ਰੀਲੰਕਾ ਨੇ 91 ਦੌੜਾਂ ਨਾਲ ਜਿੱਤਿਆ

ਕੋਲੰਬੋ— ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ 3 ਵਨ ਡੇ ਮੈਚਾਂ ਦੀ ਸੀਰੀਜ਼ ਦਾ ਅੱਜ ਪਹਿਲਾ ਮੈਚ ਕੋਲੰਬੋ 'ਚ ਖੇਡਿਆ ਗਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 315 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 41.4 ਓਵਰਾਂ 'ਚ 223 ਦੌੜਾਂ 'ਤੇ ਢੇਰ ਹੋ ਗਈ ਤੇ ਸ਼੍ਰੀਲੰਕਾ ਨੇ ਇਹ ਮੈਚ 91 ਦੌੜਾਂ ਨਾਲ ਜਿੱਤ ਲਿਆ। 

ਸ਼੍ਰੀਲੰਕਾ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕੁਸਲ ਪਰੇਰਾ ਨੇ 111 ਦੌੜਾਂ ਦਾ ਯੋਗਦਾਨ ਦਿੱਤਾ, ਜਿਸ 'ਚ 17 ਚੌਕੇ ਤੇ 1 ਛੱਕਾ ਸ਼ਾਮਲ ਹਨ। ਇਸ ਵਨ ਡੇ ਸੀਰੀਜ਼ 'ਚ ਸ਼੍ਰੀਲੰਕਾ ਨੇ ਬੰਗਲਾਦੇਸ਼ 1-0 ਨਾਲ ਬੜ੍ਹਤ ਬਣਾ ਲਈ ਹੈ। ਦੂਜਾ ਵਨ ਡੇ ਮੈਚ 28 ਜੁਲਾਈ ਨੂੰ ਕੋਲੰਬੋ 'ਚ ਹੀ ਖੇਡਿਆ ਜਾਵੇਗਾ।

PunjabKesari
ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਗੇਂਦਬਾਜ਼ ਲਸਿਥ ਮਲਿੰਗਾ ਨੇ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਉਸਦਾ ਵਨ ਡੇ ਕ੍ਰਿਕਟ ਦਾ ਆਖਰੀ ਮੈਚ ਸੀ। ਮਲਿੰਗਾ ਨੇ ਆਖਰੀ ਵਨ ਡੇ ਮੈਚ 'ਚ 3 ਵਿਕਟਾਂ ਹਾਸਲ ਕੀਤੀਆਂ।


author

Gurdeep Singh

Content Editor

Related News