ਸ਼੍ਰੀਲੰਕਾ ਨੇ ਮੈਚ ਫਿਕਸਿੰਗ ਨਾਲ ਨਜਿੱਠਣ ਲਈ ਭਾਰਤ ਕੋਲੋਂ ਮੰਗੀ ਮਦਦ
Monday, Oct 22, 2018 - 06:45 PM (IST)

ਕੋਲੰਬੋ : ਸ਼੍ਰੀਲੰਕਾ ਸਰਕਾਰ 'ਚ ਮੰਤਰੀ ਤੇ ਕ੍ਰਿਕਟ ਦੇ ਸਾਬਕਾ ਕਪਤਾਨ ਅਰਜੁਨ ਰਣਤੁੰਗਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਦੇਸ਼ ਵਿਚ ਮੈਚ ਫਿਕਸਿੰਗ ਨਾਲ ਜੁੜੇ ਮਾਮਲਿਆਂ ਦੀ ਜਾਂਚ ਅਤੇ ਕਾਨੂੰਨੀ ਡਰਾਫਟ ਬਣਾਉਣ ਵਿਚ ਭਾਰਤ ਮਦਦ ਕਰੇਗਾ। ਪੈਟ੍ਰੋਲੀਅਮ ਮੰਤਰੀ ਨੇ ਰਣਤੁੰਗਾ ਨੇ ਕਿਹਾ ਕਿ ਭਾਰਤ ਦਾ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਸ਼੍ਰੀਲੰਕਾ ਕ੍ਰਿਕਟ ਬੋਰਡ ਵਿਚ ਵੱਡੇ ਪੈਮਾਨੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਵਿਚ ਤਕਨੀਕੀ ਟੀਮ ਮੁਹੱਈਆ ਕਰਵਾ ਸਕਦਾ ਹੈ।
ਰਣਤੁੰਗਾ ਨੇ ਕਿਹਾ ਕਿ ਸਾਡੇ ਕੋਲ ਇਸ ਸਮੱਸਿਆ ਨਾਲ ਨੱਜਿਠਣ ਲਈ ਕੋਈ ਖਾਸ ਤਕਨੀਕ ਜਾਂ ਕਾਨੂੰਨ ਨਹੀਂ ਹੈ। ਭਾਰਤ ਇਸ ਨਾਲ ਜੁੜੇ ਕਾਨੂੰਨੀ ਡਰਾਫਟ ਬਣਾਉਣ ਵਿਚ ਵੀ ਮਦਦ ਕਰੇਗਾ। ਸੀ. ਬੀ. ਆਈ. ਨੇ ਸਾਲ 2000 ਵਿਚ ਰਣਤੁੰਗਾ ਅਤੇ ਟੀਮ ਦੇ ਉਪ-ਕਪਤਾਨ ਅਰਵਿੰਦ ਡੀ ਸਿਲਵਾ 'ਤੇ ਮੈਚ ਫਿਕਸਿੰਗ ਦਾ ਦੋਸ਼ ਲਾਇਆ ਸੀ ਪਰ ਬਾਅਦ ਵਿਚ ਦੋਵਾਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ। ਸ਼੍ਰੀਲੰਕਾ ਨੇ ਕ੍ਰਿਕਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਾਅਦਾ ਕੀਤਾ ਹੈ ਸੀ ਕਿ ਮੈਚ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ ਲਈ ਵਿਸ਼ੇ ਪੁਲਸ ਇਕਾਈ ਦਾ ਗਠਨ ਕੀਤਾ ਜਾਵੇਗਾ। ਮੈਚ ਫਿਕਸਿੰਗ ਦੇ ਇਹ ਦੋਸ਼ ਮਈ ਵਿਚ ਜਾਰੀ ਵਿੱਤ ਮੰਤਰੀ 'ਤੇ ਲਗਾਏ ਗਏ ਸਨ। ਹਾਲ ਹੀ ਦੇ ਦਿਨਾ ਵਿਚ ਦੇਸ਼ ਦੇ ਸਾਬਕਾ ਧਾਕੜ ਖਿਡਾਰੀ ਸਨਤ ਜੈਸੁਰਯਾ 'ਤੇ ਆਈ. ਸੀ. ਸੀ. ਨੇ ਮੈਚ ਫਿਕਸਿੰਗ ਨਾਲ ਜੁੜੀ ਜਾਂਚ ਵਿਚ ਮਦਦ ਨਾ ਕਰਨ ਦਾ ਦੋਸ਼ ਲਗਾਇਆ ਸੀ।