ਪਾਕਿਸਤਾਨ ਖਿਲਾਫ ਸ਼੍ਰੀਲੰਕਾ ਨੇ 202 ''ਤੇ ਗੁਆਈਆਂ 5 ਵਿਕਟਾਂ

Wednesday, Dec 11, 2019 - 09:51 PM (IST)

ਪਾਕਿਸਤਾਨ ਖਿਲਾਫ ਸ਼੍ਰੀਲੰਕਾ ਨੇ 202 ''ਤੇ ਗੁਆਈਆਂ 5 ਵਿਕਟਾਂ

ਰਾਵਲਪਿੰਡੀ- ਸੜਕ ਤੋਂ ਲੈ ਕੇ ਆਸਮਾਨ ਤੱਕ ਦੀ ਸੁਰੱਖਿਆ ਵਿਚਾਲੇ ਪਾਕਿਸਤਾਨ ਦੀ ਜ਼ਮੀਨ 'ਤੇ ਇਕ ਦਹਾਕੇ ਬਾਅਦ ਹੋ ਰਹੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸ਼੍ਰੀਲੰਕਾਈ ਟੀਮ ਨੇ ਸਟੰਪਸ ਤੱਕ ਮੇਜ਼ਬਾਨ ਟੀਮ ਖਿਲਾਫ ਪਹਿਲੀ ਪਾਰੀ ਵਿਚ 5 ਵਿਕਟਾਂ ਗੁਆ ਕੇ 202 ਦੌੜਾਂ ਬਣਾ ਲਈਆਂ। ਸ਼੍ਰੀਲੰਕਾਈ ਕ੍ਰਿਕਟ ਟੀਮ ਦੀ ਬੱਸ 'ਤੇ ਸਾਲ 2009 ਵਿਚ ਲਾਹੌਰ ਦੇ ਗੱਦਾਫੀ ਸਟੇਡੀਅਮ ਦੇ ਬਾਹਰ ਅੱਤਵਾਦੀ ਹਮਲਾ ਹੋਇਆ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿਚ ਅੰਤਰਰਾਸ਼ਟਰੀ ਕ੍ਰਿਕਟ ਲਗਭਗ ਠੱਪ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੀ ਜ਼ਮੀਨ 'ਤੇ ਹੋਣ ਵਾਲੀ ਇਹ ਪਹਿਲੀ ਦੋ-ਪੱਖੀ ਟੈਸਟ ਸੀਰੀਜ਼ ਹੈ, ਜਿਸ ਵਿਚ ਦਿਲਚਸਪੀ ਨਾਲ ਸ਼੍ਰੀਲੰਕਾ ਦੀ ਹੀ ਟੀਮ ਹਿੱਸਾ ਲੈ ਰਹੀ ਹੈ।

PunjabKesari
ਰਾਸ਼ਟਰੀ ਪ੍ਰਮੁੱਖਾਂ ਦੇ ਪੱਧਰ ਦੀ ਸੁਰੱਖਿਆ ਵਿਚਾਲੇ ਸ਼੍ਰੀਲੰਕਾਈ ਟੀਮ ਨੇ ਇੱਥੇ ਰਾਵਲਪਿੰਡੀ ਮੈਦਾਨ 'ਤੇ ਇਸ ਇਤਿਹਾਸਕ ਟੈਸਟ ਵਿਚ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਸਟੰਪਸ ਦੇ ਸਮੇਂ ਧਨੰਜਯ ਡੀ ਸਿਲਵਾ 38 ਦੌੜਾਂ ਅਤੇ ਨਿਰੋਸ਼ਨ ਡਿਕਵੇਲਾ 11 ਦੌੜਾਂ ਬਣਾ ਕੇ ਅਜੇਤੂ ਕ੍ਰੀਜ਼ 'ਤੇ ਸਨ। ਪਾਕਿਸਤਾਨ ਵਲੋਂ ਨਸੀਮ ਸ਼ਾਹ ਨੇ 51 ਦੌੜਾਂ 'ਤੇ 2 ਵਿਕਟਾਂ ਕੱਢੀਆਂ, ਜਦਕਿ ਮੁਹੰਮਦ ਅੱਬਾਸ, ਸ਼ਾਹੀਨ ਸ਼ਾਹ ਅਫਰੀਦੀ ਅਤੇ ਉਸਮਾਨ ਸ਼ਿਨਵਾਰੀ ਨੇ 1-1 ਵਿਕਟ ਹਾਸਲ ਕੀਤੀ। ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਇਸ ਸੀਰੀਜ਼ ਵਿਚ ਪਾਕਿਸਤਾਨ ਨੇ ਆਦਿਬ ਅਲੀ ਅਤੇ ਉਸਮਾਨ ਸ਼ਿਨਵਾਰੀ ਦੇ ਰੂਪ ਵਿਚ 2 ਡੈਬਿਊ ਖਿਡਾਰੀ ਉਤਾਰੇ ਹਨ।

PunjabKesari


author

Gurdeep Singh

Content Editor

Related News