ਮੁਸ਼ਕਿਲ ਟੀਚੇ ਸਾਹਮਣੇ ਲੜਖੜਾਇਆ ਸ਼੍ਰੀਲੰਕਾ
Saturday, Feb 16, 2019 - 12:08 AM (IST)

ਡਰਬਨ- ਸ਼੍ਰੀਲੰਕਾ ਨੇ 304 ਦੌੜਾਂ ਦੇ ਮੁਸ਼ਕਿਲ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਵਿਚ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਖਰਾਬ ਮੌਸਮ ਕਾਰਨ ਜਦੋਂ ਤੀਜੇ ਦਿਨ ਦੀ ਖੇਡ ਸਮੇਂ ਤੋਂ ਪਹਿਲਾਂ ਖਤਮ ਕਰਨੀ ਪਈ, ਉਦੋਂ ਤੱਕ ਸ਼੍ਰੀਲੰਕਾ ਨੇ ਤਿੰਨ ਵਿਕਟਾਂ 'ਤੇ 83 ਦੌੜਾਂ ਬਣਾਈਆਂ ਸਨ ਤੇ ਉਹ ਟੀਚੇ ਤੋਂ ਅਜੇ ਵੀ 221 ਦੌੜਾਂ ਪਿੱਛੇ ਹੈ। ਦੱਖਣੀ ਅਫਰੀਕਾ ਨੇ ਇਸ ਤੋਂ ਪਹਿਲਾਂ ਆਪਣੀ ਦੂਜੀ ਪਾਰੀ ਵਿਚ 259 ਦੌੜਾਂ ਬਣਾਈਆਂ ਸਨ।