T20 WC 2022 : ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 16 ਦੌੜਾਂ ਨਾਲ ਹਰਾ ਕੇ ਸੁਪਰ 12 'ਚ ਕੀਤਾ ਪ੍ਰਵੇਸ਼
Thursday, Oct 20, 2022 - 03:51 PM (IST)
ਜੀਲਾਂਗ (ਆਸਟਰੇਲੀਆ)- ਕੁਸਲ ਮੇਂਡਿਸ ਦੀਆਂ 79 ਦੌੜਾਂ ਦੀ ਮਦਦ ਨਾਲ ਏਸ਼ੀਆਈ ਚੈਂਪੀਅਨ ਸ੍ਰੀਲੰਕਾ ਨੇ ਨੀਦਰਲੈਂਡ ਨੂੰ 16 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੁਪਰ 12 ਦੌਰ ਵਿਚ ਪ੍ਰਵੇਸ਼ ਕਰ ਲਿਆ। ਮੇਂਡਿਸ ਨੇ ਪਹਿਲੇ ਮੈਚ ਵਿੱਚ ਨਾਮੀਬੀਆ ਤੋਂ ਹਾਰੀ ਸ਼੍ਰੀਲੰਕਾ ਟੀਮ ਲਈ 44 ਗੇਂਦਾਂ ਵਿੱਚ 79 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਮਦਦ ਨਾਲ ਉਸ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ ’ਤੇ 162 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : IND vs BAN : ਦਸੰਬਰ ਵਿੱਚ ਬੰਗਲਾਦੇਸ਼ ਦਾ ਦੌਰਾ ਕਰੇਗਾ ਭਾਰਤ, ਜਾਣੋ ਪੂਰਾ ਸ਼ਡਿਊਲ
ਇਸ ਦੇ ਜਵਾਬ ਵਿੱਚ ਗਰੁੱਪ ਏ ਵਿੱਚ ਨਾਮੀਬੀਆ ਅਤੇ ਯੂ. ਏ. ਈ. ਨੂੰ ਹਰਾ ਕੇ ਸਿਖਰ ’ਤੇ ਰਹੀ ਨੀਦਰਲੈਂਡ ਦੀ ਟੀਮ ਨੌਂ ਵਿਕਟਾਂ ’ਤੇ 146 ਦੌੜਾਂ ਹੀ ਬਣਾ ਸਕੀ। ਵਨਿੰਦੂ ਹਸਾਰੰਗਾ ਨੇ ਚਾਰ ਓਵਰਾਂ ਵਿੱਚ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂਕਿ ਮਹਿਸ਼ ਤੀਕਸ਼ਨਾ ਨੇ ਦੋ ਵਿਕਟਾਂ ਹਾਸਲ ਕੀਤੀਆਂ। ਨੀਦਰਲੈਂਡ ਲਈ ਸਲਾਮੀ ਬੱਲੇਬਾਜ਼ ਮੈਕਸ ਓ'ਡਾਊਡ ਨੇ 53 ਗੇਂਦਾਂ 'ਚ ਛੇ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 71 ਦੌੜਾਂ ਬਣਾਈਆਂ। ਹਾਲਾਂਕਿ ਉਸ ਨੂੰ ਦੂਜੇ ਪਾਸਿਓਂ ਕੋਈ ਸਹਿਯੋਗ ਨਹੀਂ ਮਿਲ ਸਕਿਆ। ਸ਼੍ਰੀਲੰਕਾ ਦੀ ਟੀਮ ਤਿੰਨ ਮੈਚਾਂ 'ਚ ਚਾਰ ਅੰਕ ਲੈ ਕੇ ਸੁਪਰ 12 ਪੜਾਅ 'ਚ ਪਹੁੰਚ ਗਈ ਹੈ, ਜਦਕਿ ਡੱਚ ਟੀਮ ਨੂੰ ਯੂ. ਏ. ਈ. ਅਤੇ ਨਾਮੀਬੀਆ ਵਿਚਾਲੇ ਹੋਣ ਵਾਲੇ ਮੈਚ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਹੋਵੇਗਾ। ਜੇਕਰ ਨਾਮੀਬੀਆ ਜਿੱਤਦਾ ਹੈ ਤਾਂ ਡੱਚ ਟੀਮ ਨੂੰ ਬਾਹਰ ਹੋਣਾ ਪੈ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।