ਸ਼੍ਰੀਲੰਕਾ ਦੀ ਵਿੰਡੀਜ਼ ''ਤੇ ਇਕ ਵਿਕਟ ਨਾਲ ਰੋਮਾਂਚਕ ਜਿੱਤ

02/22/2020 8:40:02 PM

ਕੋਲੰਬੋ— ਵਾਨਿੰਦੂ ਹਸਾਰੰਗਾ ਦੀ ਅਜੇਤੂ 42 ਦੌੜਾਂ ਦੀ ਨਿਰਣਾਇਕ ਪਾਰੀ ਦੀ ਬਦੌਲਤ ਸ੍ਰੀਲੰਕਾ ਨੇ ਵੈਸਟਇੰਡੀਜ਼ ਨੂੰ ਸ਼ਨੀਵਾਰ ਪਹਿਲੇ ਵਨ ਡੇ 'ਚ 5 ਗੇਂਦਾਂ ਰਹਿੰਦੇ ਇਕ ਵਿਕਟ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਵੈਸਟਇੰਡੀਜ਼ ਨੇ ਓਪਨਰ ਸ਼ਾਈ ਹੋਪ ਦੀ 140 ਗੇਂਦਾਂ 'ਤੇ 10 ਚੌਕਿਆਂ ਦੀ ਮਦਦ ਨਾਲ ਬਣੀ 115 ਦੌੜਾਂ ਦੀ ਸੈਂਕੜਾ ਵਾਲੀ ਪਾਰੀ ਦੇ ਦਮ 'ਤੇ 50 ਓਵਰ 'ਚ 7 ਵਿਕਟਾਂ 'ਤੇ 289 ਦੌੜਾਂ ਬਣਾਈਆਂ। ਡੇਰੇਨ ਬ੍ਰਾਵੋ ਨੇ 39, ਰਾਸਟਨ ਚੇਜ਼ ਨੇ 41, ਕੀਮੋ ਪਾਲ ਨੇ ਅਜੇਤੂ 32 ਤੇ ਹੇਡਨ ਵਾਲਸ਼ ਨੇ ਅਜੇਤੂ 20 ਦੌੜਾਂ ਦਾ ਯੋਗਦਾਨ ਦਿੱਤਾ। ਸ਼੍ਰੀਲੰਕਾਈ ਟੀਮ ਟੀਚੇ ਦਾ ਪਿੱਛਾ ਕਰਦੇ ਸਮੇਂ 111 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੇ ਬਾਵਜੂਦ ਆਪਣੀਆਂ 8 ਵਿਕਟਾਂ 262 ਦੌੜਾਂ 'ਤੇ ਗੁਆ ਕੇ ਸੰਕਟ 'ਚ ਫੰਸ ਗਈ ਸੀ ਪਰ ਹਸਾਰੰਗਾ ਨੇ 39 ਗੇਂਦਾਂ 'ਤੇ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 42 ਦੌੜਾਂ ਬਣਾ ਕੇ ਸ਼੍ਰੀਲੰਕਾ ਨੂੰ ਆਖਰੀ ਓਵਰ 'ਚ ਜਿੱਤ ਹਾਸਲ ਕਰਵਾਈ। ਸ਼੍ਰੀਲੰਕਾ ਨੇ 49.1 ਓਵਰ 'ਚ 9 ਵਿਕਟਾਂ 'ਤੇ 290 ਦੌੜਾਂ ਬਣਾਈਆਂ।

PunjabKesari


Gurdeep Singh

Content Editor

Related News