ਏਸ਼ੀਆ ਕ੍ਰਿਕਟ ਕੱਪ : ਪਾਕਿਸਤਾਨ ਨੂੰ ਵੱਡਾ ਝਟਕਾ, ਇਨ੍ਹਾਂ ਦੇਸ਼ਾਂ ਨੇ ਰੱਦ ਕੀਤਾ ‘ਹਾਈਬ੍ਰਿਡ ਮਾਡਲ

06/07/2023 1:01:11 PM

ਕਰਾਚੀ (ਭਾਸ਼ਾ)- ਸ਼੍ਰੀਲੰਕਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਵਲੋਂ ਪ੍ਰਸਤਾਵਿਤ ‘ਹਾਈਬ੍ਰਿਡ ਮਾਡਲ’ ਨੂੰ ਰੱਦ ਕਰਨ ਤੋਂ ਬਾਅਦ ਮੇਜ਼ਬਾਨ ਪਾਕਿਸਤਾਨ ਸਤੰਬਰ ’ਚ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿਚੋਂ ਹਟ ਸਕਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਪ੍ਰਮੁੱਖ ਨਜ਼ਮ ਸੇਠੀ ਨੇ ਪ੍ਰਸਤਾਵਿਤ ਹਾਈਬ੍ਰਿਡ ਮਾਡਲ ਅਨੁਸਾਰ ਪਾਕਿਸਤਾਨ ਨੂੰ ਏਸ਼ੀਆ ਕੱਪ ਦੇ 3 ਜਾਂ 4 ਮੁਕਾਬਲੇ ਘਰੇਲੂ ਧਰਤੀ ’ਤੇ ਕਰਵਾਉਣੇ ਸਨ, ਜਦਕਿ ਭਾਰਤ ਦੇ ਮੁਕਾਬਲੇ ਬਦਲਵੇਂ ਸਥਾਨ ’ਤੇ ਖੇਡੇ ਜਾ ਸਕਦੇ ਸਨ। ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਦੇ ਕਾਰਨ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਵਿਚਾਰ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸ਼੍ਰੀਲੰਕਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਸਾਰਿਆਂ ਨੇ ਟੂਰਨਾਮੈਂਟ ਨੂੰ ਪਾਕਿਸਤਾਨ ’ਚੋਂ ਬਾਹਰ ਆਯੋਜਿਤ ਕਰਾਉਣ ਲਈ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦਾ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ: ਪਹਿਲਵਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ, ਕਿਹਾ-ਸਰਕਾਰ ਹਰ ਸਮੱਸਿਆ 'ਤੇ ਚਰਚਾ ਲਈ ਤਿਆਰ

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ, 'ਹੁਣ ਇਹ ਸਿਰਫ਼ ਇਕ ਰਸਮੀ ਗੱਲ ਰਹਿ ਗਈ ਹੈ ਕਿ ਏਸ਼ੀਆਈ ਕ੍ਰਿਕਟ ਕੌਂਸਲ (ਏਸੀਸੀ) ਦੇ ਕਾਰਜਕਾਰੀ ਬੋਰਡ ਦੇ ਮੈਂਬਰ ਵਰਚੁਅਲ ਜਾਂ ਮੈਂਬਰਾਂ ਦੀ ਮੌਜੂਦਗੀ ਵਿਚ ਬੈਠਕ ਕਰਨ।' ਉਨ੍ਹਾਂ ਕਿਹਾ, 'ਪਰ ਪੀ.ਸੀ.ਬੀ. ਨੂੰ ਹੁਣ ਪਤਾ ਹੈ ਕਿ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਏਸ਼ੀਆ ਕੱਪ ਲਈ ਉਸ ਦੇ ਹਾਈਬ੍ਰਿਡ ਮਾਡਲ ਦੇ ਪ੍ਰਸਤਾਨ ਦਾ ਸਮਰਥਨ ਨਹੀਂ ਕਰ ਰਹੇ।' ਸੂਤਰ ਨੇ ਕਿਹਾ ਕਿ ਸੇਠੀ ਪਹਿਲਾਂ ਹੀ ਆਪਣੀ ਕ੍ਰਿਕਟ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਅਤੇ ਸਬੰਧਤ ਸਰਕਾਰੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਤਾਂ ਜੋ ਪਾਕਿਸਤਾਨ ਨੂੰ ਏਸ਼ੀਆ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਨਾ ਮਿਲਣ ਦੀ ਸਥਿਤੀ ਵਿੱਚ ਪਾਕਿਸਤਾਨ ਦੇ ਰੁਖ 'ਤੇ ਚਰਚਾ ਕੀਤੀ ਜਾ ਸਕੇ। ਸੇਠੀ ਨੇ ਵਾਰ-ਵਾਰ ਕਿਹਾ ਹੈ ਕਿ ਜੇਕਰ ਟੂਰਨਾਮੈਂਟ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਦੇਸ਼ 'ਚ ਕਰਵਾਇਆ ਜਾਂਦਾ ਹੈ ਤਾਂ ਉਹ ਟੂਰਨਾਮੈਂਟ 'ਚ ਹਿੱਸਾ ਨਹੀਂ ਲਵੇਗਾ ਅਤੇ ਸੂਤਰ ਨੇ ਕਿਹਾ ਕਿ ਪੀ.ਸੀ.ਬੀ. ਏਸ਼ੀਆ ਕੱਪ ਦਾ ਬਾਈਕਾਟ ਕਰ ਸਕਦਾ ਹੈ। ਏ.ਸੀ.ਸੀ. ਦੇ ਇੱਕ ਸੂਤਰ ਨੇ ਕਿਹਾ, “ਪਾਕਿਸਤਾਨ ਕੋਲ ਸਿਰਫ਼ ਦੋ ਬਦਲ ਹਨ। ਟੂਰਨਾਮੈਂਟ ਕਿਸੇ ਨਿਰਪੱਖ ਸਥਾਨ 'ਤੇ ਖੇਡੇ ਜਾਂ ਟੂਰਨਾਮੈਂਟ ਤੋਂ ਹਟ ਜਾਏ।'

ਇਹ ਵੀ ਪੜ੍ਹੋ: UK 'ਚ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ MP ਵਿਕਰਮਜੀਤ ਸਿੰਘ ਸਾਹਨੀ, ਕੀਤੀ ਇਹ ਪਹਿਲਕਦਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News