SRH vs RCB : ਜਿੱਤ ਤੋਂ ਬਾਅਦ ਕਪਤਾਨ ਡੇਵਿਡ ਵਾਰਨਰ ਨੇ ਦਿੱਤਾ ਵੱਡਾ ਬਿਆਨ

Saturday, Nov 07, 2020 - 12:54 AM (IST)

SRH vs RCB : ਜਿੱਤ ਤੋਂ ਬਾਅਦ ਕਪਤਾਨ ਡੇਵਿਡ ਵਾਰਨਰ ਨੇ ਦਿੱਤਾ ਵੱਡਾ ਬਿਆਨ

ਆਬੂ ਧਾਬੀ- ਐਲਿਮੀਨੇਟਰ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਕੇ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਕਿਹਾ- ਜਿਵੇਂ ਕਿ ਅਸੀਂ ਜਾਣਦੇ ਸੀ ਸਾਨੂੰ ਪਲੇਅ-ਆਫ 'ਚ ਜਗ੍ਹਾ ਬਣਾਉਣ ਦੇ ਲਈ ਚੋਟੀ ਦੀਆਂ ਟੀਮਾਂ ਨੂੰ ਹਰਾਉਣਾ ਹੋਵੇਗਾ। ਸਾਡੀ ਟੀਮ ਨੇ ਉਹ ਕਰ ਦਿਖਾਇਆ ਹੈ। ਨਟਰਾਜਨ ਤੇ ਰਾਸ਼ਿਦ ਸਾਡੇ ਲਈ ਬਹੁਤ ਸ਼ਾਨਦਾਰ ਖਿਡਾਰੀ ਹਨ। ਸਾਡੇ ਲਈ ਸੰਦੀਪ ਤੇ ਹੋਲਡਰ ਨੂੰ ਪਹਿਲੇ ਪੰਜ ਓਵਰਾਂ 'ਚ ਲਿਆਉਣਾ ਵਧੀਆ ਰਹਿੰਦਾ ਹੈ। ਵਿਚਾਲੇ ਦੇ ਓਵਰਾਂ 'ਚ ਸਾਡੇ ਕੋਲ ਰਾਸ਼ਿਦ ਤੇ ਨਟਰਾਜਨ ਵਧੀਆ ਗੇਂਦਬਾਜ਼ੀ ਕਰਦੇ ਹਨ। 

PunjabKesari
ਵਾਰਨਰ ਨੇ ਕਿਹਾ- ਰਾਸ਼ਿਦ 'ਤੇ ਹਮੇਸ਼ਾ ਨਾਲ ਪ੍ਰਦਰਸ਼ਨ ਕਰਨ ਦਾ ਬਹੁਤ ਦਬਾਅ ਰਹਿੰਦਾ ਹੈ। ਨਟਰਾਜਨ ਨੂੰ ਵਧਾਈ। ਕੇਨ ਵਿਲੀਅਮਸਨ ਨੇ ਅੱਜ ਸ਼ਾਨਦਾਰ ਪਾਰੀ ਖੇਡੀ। ਮੈਂ ਰਾਸ਼ਿਦ ਤੇ ਵਿਲੀਅਮਸਨ ਦਾ ਧੰਨਵਾਦ ਕਰਦਾ ਹਾਂ। ਬੱਲੇਬਾਜ਼ੀ ਲਾਈਨ ਅਪ ਦੀ ਕਲਾਸ ਦੀ ਗੱਲ ਕਰੀਏ ਤਾਂ ਤੁਸੀਂ ਸਾਰੇ ਜਾਣਦੇ ਸੀ ਕਿ ਵਿਕਟ 'ਚ ਕੁਝ ਸੀ। ਵਿਚਾਲੇ ਦੇ ਓਵਰਾਂ 'ਚ ਖਿਡਾਰੀਆਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸਪੱਸ਼ਟ ਰੂਪ ਨਾਲ ਹੁਣ ਅਸੀਂ ਦਿੱਲੀ ਦੇ ਵਿਰੁੱਧ ਖੇਡਾਂਗੇ। ਉਨ੍ਹਾਂ ਦੇ ਕੋਲ ਵੀ ਸ਼ਾਨਦਾਰ ਗੇਂਦਬਾਜ਼ ਹਨ। 
ਐਲਿਮੀਨੇਟਰ 'ਚ ਹੈਦਰਾਬਾਦ
2013- ਆਰ. ਆਰ. ਤੋਂ ਹਾਰੇ
2016- ਕੇ. ਕੇ. ਆਰ. ਤੋਂ ਜਿੱਤੇ
2017- ਕੇ. ਕੇ. ਆਰ. ਤੋਂ ਹਾਰੇ
2019- ਦਿੱਲੀ ਤੋਂ ਹਾਰੇ
2020- ਆਰ. ਸੀ. ਬੀ. ਤੋਂ ਜਿੱਤੇ


author

Gurdeep Singh

Content Editor

Related News