SRH vs KKR : ਹਾਰ ਦੇ ਬਅਦ ਬੋਲੇ ਅਈਅਰ, ਇਨ੍ਹਾਂ ਦੋ ਖਿਡਾਰੀਆਂ ਨੇ ਸਾਡੋ ਤੋਂ ਮੈਚ ਖੋਹ ਲਿਆ

Saturday, Apr 16, 2022 - 04:13 PM (IST)

SRH vs KKR : ਹਾਰ ਦੇ ਬਅਦ ਬੋਲੇ ਅਈਅਰ, ਇਨ੍ਹਾਂ ਦੋ ਖਿਡਾਰੀਆਂ ਨੇ ਸਾਡੋ ਤੋਂ ਮੈਚ ਖੋਹ ਲਿਆ

ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਸਨਰਾਈਜ਼ਰਜ਼ ਹੈਦਰਬਾਦ ਤੋਂ ਮਿਲੀ ਇਕਤਰਫ਼ਾ ਹਾਰ ਦੇ ਬਾਅਦ ਕਿਹਾ ਕਿ ਇਹ ਨਿਰਾਸ਼ਾਜਨਕ ਹੈ। ਖ਼ਰਾਬ ਸ਼ੁਰੂਆਤ ਦੇ ਬਾਅਦ ਅਸੀਂ ਇਕ ਚੰਗਾ ਸਕੋਰ ਖੜ੍ਹਾ ਕੀਤਾ ਸੀ, ਪਰ ਰਾਹੁਲ ਤ੍ਰਿਪਾਠੀ ਤੇ ਐਡਨ ਮਾਰਕਰਮ ਨੇ ਸਾਡੇ ਤੋਂ ਇਹ ਮੈਚ ਖੋਹ ਲਿਆ।

ਖ਼ਰਾਬ ਸ਼ੁਰੂਆਤ ਦੇ ਬਾਅਦ ਜਦੋਂ ਕੋਲਕਾਤਾ ਨੇ ਵਾਪਸੀ ਕਰਦੇ ਹੋਏ 175 ਦੌੜਾਂ ਬਣਾਈਆਂ ਤਾਂ ਲੱਗਾ ਕਿ ਇਹ ਮੈਚ ਰੋਮਾਂਚਕ ਹੋਵੇਗਾ। ਅਜਿਹਾ ਹੁੰਦਾ ਵੀ ਦਿੱਸਿਆ ਜਦੋਂ ਹੈਦਰਬਾਦ ਨੇ ਪਾਵਰਪਲੇਅ ਦੇ ਅੰਦਰ ਹੀ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਗੁਆ ਦਿੱਤੇ। ਪਰ ਰਾਹੁਲ ਤ੍ਰਿਪਾਠੀ ਤੇ ਐਡਨ ਮਾਰਕਰਮ ਨੇ ਇਸ ਤੋਂ ਬਾਅਦ ਕੋਲਕਾਤਾ ਨੂੰ ਵਾਪਸੀ ਦਾ ਕੋਈ ਮੌਕਾ ਨਾ ਦਿੰਦੇ ਹੋਏ ਮੈਚ ਨੂੰ ਹੈਦਰਬਾਦ ਦੇ ਨਾਂ ਕਰ ਲਿਆ।


author

Tarsem Singh

Content Editor

Related News