ਲਾਂਗ ਜੰਪ ਖਿਡਾਰੀ ਸ਼੍ਰੀਸ਼ੰਕਰ ਡਾਇਮੰਡ ਲੀਗ 'ਚ ਡੈਬਿਊ ਕਰਦੇ ਹੋਏ ਛੇਵੇਂ ਸਥਾਨ 'ਤੇ ਰਿਹਾ

Thursday, Aug 11, 2022 - 02:42 PM (IST)

ਲਾਂਗ ਜੰਪ ਖਿਡਾਰੀ ਸ਼੍ਰੀਸ਼ੰਕਰ ਡਾਇਮੰਡ ਲੀਗ 'ਚ ਡੈਬਿਊ ਕਰਦੇ ਹੋਏ ਛੇਵੇਂ ਸਥਾਨ 'ਤੇ ਰਿਹਾ

ਮੋਨਾਕੋ (ਏਜੰਸੀ)- ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਮਗਾ ਜੇਤੂ ਲੰਬੀ ਛਾਲ ਦਾ ਖਿਡਾਰੀ ਮੁਰਲੀ ​​ਸ੍ਰੀਸ਼ੰਕਰ ਡਾਇਮੰਡ ਲੀਗ ਵਿਚ ਡੈਬਿਊ ਨਾਲ 7.94 ਮੀਟਰ ਦੀ ਛਾਲ ਨਾਲ ਛੇਵੇਂ ਸਥਾਨ 'ਤੇ ਰਿਹਾ। ਸ਼੍ਰੀਸ਼ੰਕਰ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਇਤਿਹਾਸਕ ਚਾਂਦੀ ਦਾ ਤਮਗਾ ਜਿੱਤਣ ਤੋਂ 6 ਦਿਨ ਬਾਅਦ ਡਾਇਮੰਡ ਲੀਗ ਵਿੱਚ ਡੈਬਿਊ ਕੀਤਾ ਪਰ ਉਹ ਚੰਗੀ ਫਾਰਮ ਵਿੱਚ ਨਹੀਂ ਦਿਖਿਆ। ਇੱਥੋਂ ਦਾ ਮੌਸਮ ਵੀ ਲੰਬੀ ਛਾਲ ਲਈ ਅਨੁਕੂਲ ਨਹੀਂ ਸੀ।

ਸ਼੍ਰੀਸ਼ੰਕਰ ਨੇ ਰਾਸ਼ਟਰਮੰਡਲ ਖੇਡਾਂ ਵਿਚ 8.08 ਮੀਟਰ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ। ਉਸ ਦਾ ਸੀਜ਼ਨ ਦਾ ਅਤੇ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ 8.36 ਮੀਟਰ ਰਿਹਾ ਹੈ। ਉਹ ਅਮਰੀਕਾ ਦੇ ਯੂਜੀਨ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੱਤਵੇਂ ਸਥਾਨ ’ਤੇ ਰਿਹਾ ਸੀ। ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜੇਤੂ ਕਿਊਬਾ ਦੇ ਮੇਕੇਲ ਮੈਸੋ ਨੇ 8.35 ਮੀਟਰ ਨਾਲ ਜਿੱਤ ਦਰਜ ਕੀਤੀ। ਓਲੰਪਿਕ ਚੈਂਪੀਅਨ ਯੂਨਾਨ ਦੇ ਐੱਮ ਤੇਂਟੋਗਲੂ ਦੂਜੇ ਅਤੇ ਅਮਰੀਕਾ ਦੇ ਮਾਰਕਿਸ ਡੇਂਡੀ ਤੀਜੇ ਸਥਾਨ 'ਤੇ ਰਹੇ।


author

cherry

Content Editor

Related News