ਸਕੁਐਸ਼ : ਦੀਪਿਕਾ ਤੇ ਸੌਰਭ ਨੇ ਪੱਕੇ ਕੀਤੇ ਤਮਗੇ
Saturday, Aug 25, 2018 - 03:18 AM (IST)
ਜਕਾਰਤਾ— ਸਾਬਕਾ ਚਾਂਦੀ ਤਮਗਾ ਜੇਤੂ ਸੌਰਭ ਘੋਸ਼ਾਲ ਤੇ ਕਾਂਸੀ ਤਮਗਾ ਜੇਤੂ ਭਾਰਤ ਦੀ ਦੀਪਿਕਾ ਪੱਲੀਕਲ ਨੇ ਲਗਾਤਾਰ ਦੂਜੀਆਂ ਏਸ਼ੀਆਈ ਖੇਡਾਂ ਵਿਚ ਤਮਗਾ ਪੱਕਾ ਕਰ ਲਿਆ। ਘੋਸ਼ਾਲ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਸਕੁਐਸ਼ ਪ੍ਰਤੀਯੋਗਿਤਾ ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਤੇ ਦੀਪਿਕਾ ਨੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਘੱਟ ਤੋਂ ਘੱਟ ਕਾਂਸੀ ਤਮਗੇ ਪੱਕੇ ਕਰ ਲਏ। ਪਿਛਲੀਆਂ ਖੇਡਾਂ ਵਿਚ ਚਾਂਦੀ ਤਮਗਾ ਜਿੱਤਣ ਵਾਲੇ ਘੋਸ਼ਾਲ ਨੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਹਮਵਤਨ ਹਰਿੰਦਰਪਾਲ ਸਿੰਘ ਸੰਧੂ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ, ਜਦਕਿ ਦੀਪਿਕਾ ਨੇ ਜਾਪਾਨ ਦੀ ਮਿਸਾਕੀ ਕੋਬਾਯਾਸ਼ੀ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।
