ਰਾਸ਼ਟਰੀ ਖੇਡਾਂ ''ਚ ਪੰਜਾਬ ਲਈ 76 ਤਮਗ਼ੇ ਜੇਤੂ ਖਿਡਾਰੀਆਂ ਨੂੰ ਛੇਤੀ ਮਿਲਣਗੇ ਨਗਦ ਪੁਰਸਕਾਰ : ਮੀਤ ਹੇਅਰ

Wednesday, Oct 12, 2022 - 10:00 PM (IST)

ਰਾਸ਼ਟਰੀ ਖੇਡਾਂ ''ਚ ਪੰਜਾਬ ਲਈ 76 ਤਮਗ਼ੇ ਜੇਤੂ ਖਿਡਾਰੀਆਂ ਨੂੰ ਛੇਤੀ ਮਿਲਣਗੇ ਨਗਦ ਪੁਰਸਕਾਰ : ਮੀਤ ਹੇਅਰ

ਸਪੋਰਟਸ ਡੈਸਕ- ਗੁਜਰਾਤ 'ਚ ਖੇਡੀਆਂ ਜਾ ਰਹੀਆਂ ਰਾਸ਼ਟਰੀ ਖੇਡਾਂ ਦੇ ਆਖ਼ਰੀ ਦਿਨ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 1 ਸੋਨੇ, 2 ਚਾਂਦੀ ਤੇ 3 ਕਾਂਸੀ ਤਮਗ਼ੇ ਜਿੱਤੇ ਹਨ। ਪੰਜਾਬ ਨੇ ਇਨ੍ਹਾਂ ਰਾਸ਼ਟਰੀ ਖੇਡਾਂ 'ਚ ਕੁਲ 19 ਸੋਨੇ, 32 ਚਾਂਦੀ ਤੇ 25 ਕਾਂਸੀ ਤਮਗ਼ੇ ਸਮੇਤ ਕੁਲ 76 ਤਮਗ਼ੇ ਜਿੱਤੇ ਹਨ। 

ਇਹ ਵੀ ਪੜ੍ਹੋ : ਡਿਸਕਸ ਥਰੋਅਰ ਕਮਲਪ੍ਰੀਤ ਕੌਰ ਡੋਪਿੰਗ ਜਾਂਚ 'ਚ ਪਾਈ ਗਈ ਦੋਸ਼ੀ, ਲੱਗੀ 3 ਸਾਲ ਦੀ ਪਾਬੰਦੀ

ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਨ੍ਹਾਂ ਰਾਸ਼ਟਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਤਮਗ਼ਾ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਖੇਡ ਮੰਤਰੀ ਨੇ ਇਸ ਦੇ ਨਾਲ ਹੀ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਜੇਤੂਆਂ ਨੂੰ ਨਕਦ ਪੁਰਸਕਾਰ ਨਾਲ ਸਨਮਾਨਤ ਕਰਨਗੇ। 

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News