ਸਾਬਕਾ ਖੇਡ ਮੰਤਰੀ ਦੀ ਚਾਰਜਸ਼ੀਟ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਕਬੂਲੀ ਮਹਿਲਾ ਕੋਚ ਨਾਲ ਚੈਟ ਕਰਨ ਦੀ ਗੱਲ

09/06/2023 4:51:58 PM

ਚੰਡੀਗੜ੍ਹ (ਬਿਊਰੋ)- ਹਰਿਆਣਾ 'ਚ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ 'ਚ ਰਾਜ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਪੁਲਸ ਕੋਲ ਉਨ੍ਹਾਂ ਦੇ ਖ਼ਿਲਾਫ਼ ਅਹਿਮ ਸਬੂਤ ਹਨ, ਜਿਨ੍ਹਾਂ ਦਾ ਖੁਲਾਸਾ ਚਾਰਜਸ਼ੀਟ ਤੋਂ ਹੋਇਆ ਹੈ। ਮੰਤਰੀ ਦੇ ਚੁੰਗਲ 'ਚੋਂ ਭੱਜਦੇ ਹੋਏ ਮਹਿਲਾ ਕੋਚ ਦੇ ਸਿਰ 'ਤੇ ਸੱਟ ਲੱਗ ਗਈ ਸੀ। ਚਾਰਜਸ਼ੀਟ ਵਿੱਚ ਇੱਕ ਗੱਲ ਸਾਫ਼ ਹੈ ਕਿ ਸੰਦੀਪ ਵੱਲੋਂ ਐੱਸਆਈਟੀ ਨੂੰ ਦਿੱਤੇ ਬਿਆਨ ਦਿੱਤੇ, ਉਨ੍ਹਾਂ 'ਚੋਂ ਕਈ ਗੱਲਾਂ ਮੇਲ ਨਹੀਂ ਖਾ ਰਹੀਆਂ। ਮੰਤਰੀ ਨੇ ਪੁਲਸ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਪੀੜਤ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਸੀ, ਜਾਂਚ 'ਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਵਿਚਾਲੇ ਰਿਸ਼ਤੇ ਪ੍ਰੋਫੈਸ਼ਨਲ ਰਿਲੇਸ਼ਨ ਤੋਂ ਕਿਤੇ ਅੱਗੇ ਸਨ।

ਇਹ ਵੀ ਪੜ੍ਹੋ : ODI World Cup India : ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲੀ ਜਗ੍ਹਾ

ਪੀੜਤਾ ਨਾਲ ਸੋਸ਼ਲ ਮੀਡੀਆ 'ਤੇ ਚੈਟ ਨੂੰ ਕਬੂਲਿਆ
ਚਾਰਜਸ਼ੀਟ ਮੁਤਾਬਕ ਜਦੋਂ ਪੀੜਤਾ ਦੇ ਮੋਬਾਈਲ ਦੇ ਸਕ੍ਰੀਨ ਸ਼ਾਟ ਸੰਦੀਪ ਸਿੰਘ ਨੂੰ ਦਿਖਾਏ ਗਏ ਤਾਂ ਉਸ ਨੇ ਮੰਨਿਆ ਕਿ ਉਸ ਦੀ ਅਤੇ ਪੀੜਤਾ  ਸਨੈਪਚੈਟ 'ਤੇ ਗੱਲ ਹੋਈ ਸੀ। ਇਸ ਦੇ ਨਾਲ ਹੀ ਐੱਫਆਈਆਰ ਦਰਜ ਹੋਣ ਤੋਂ ਤਿੰਨ ਦਿਨ ਪਹਿਲਾਂ 28 ਦਸੰਬਰ 2022 ਦੀ ਇੱਕ ਕਾਲ ਰਿਕਾਰਡਿੰਗ ਵਿੱਚ ਸੰਦੀਪ ਸਿੰਘ ਨੇ ਇਹ ਵੀ ਮੰਨਿਆ ਕਿ ਇਸ ਵਿੱਚ ਪੀੜਤਾ ਅਤੇ ਉਸਦੀ ਆਵਾਜ਼ ਸੀ। ਮੰਤਰੀ ਅਨੁਸਾਰ 1 ਜੁਲਾਈ 2022 ਨੂੰ ਸੈਕਟਰ-7 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਇਕ ਸੰਤਰੀ ਤੋਂ ਇਲਾਵਾ ਤਿੰਨ ਤੋਂ ਚਾਰ ਸੁਰੱਖਿਆ ਕਰਮਚਾਰੀ ਅਤੇ ਤਿੰਨ ਤੋਂ ਚਾਰ ਕਿਚਨ ਸਟਾਫ/ਕੁੱਕ ਮੌਜੂਦ ਸਨ।

ਰਿਸ਼ਤੇ ਪ੍ਰੋਫੈਸ਼ਨਲ ਰਿਲੇਸ਼ਨ ਨਾਲ ਕਿਤੇ ਅੱਗੇ ਸਨ : ਪੀੜਤਾ
ਮੰਤਰੀ ਨੇ ਪੁਲਸ ਨੂੰ ਦੱਸਿਆ ਸੀ ਕਿ ਪੀੜਤਾ ਸਿਰਫ਼ 15 ਮਿੰਟ ਲਈ ਉਨ੍ਹਾਂ ਦੇ ਮੁੱਖ ਦਫ਼ਤਰ ਦੇ ਕੈਬਿਨ ਵਿੱਚ ਮਿਲੀ ਸੀ। ਪੁਲਸ ਨੇ ਪੀੜਤਾ ਨੂੰ ਕ੍ਰਾਈਮ ਸੀਨ ਰੀਕ੍ਰਿਏਸ਼ਨ ਦੇ ਲਈ ਮੰਤਰੀ ਦੇ ਘਰ ਬੁਲਾਇਆ ਤਾਂ ਉਸ ਨੇ ਮੰਤਰੀ ਦੇ ਮੁੱਖ ਦਫ਼ਤਰ, ਸਾਈਡ ਰੂਮ, ਬੈੱਡਰੂਮ, ਬਾਥਰੂਮ ਆਦਿ ਦੀ ਲੋਕੇਸ਼ਨ ਸਹੀ ਦੱਸੀ। ਚਾਰਜਸ਼ੀਟ ਅਨੁਸਾਰ ਮੰਤਰੀ ਨੇ ਪੁਲਸ ਨੂੰ ਦੱਸਿਆ ਸੀ ਕਿ ਪੀੜਤਾ ਨਾਲ ਉਨ੍ਹਾਂ ਦਾ ਕੋਈ ਨਿੱਜੀ ਰਿਸ਼ਤਾ ਨਹੀਂ ਹੈ। ਜਾਂਚ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਦੋਵਾਂ ਵਿਚਾਲੇ ਰਿਸ਼ਤੇ ਪ੍ਰੋਫੈਸ਼ਨਲ ਰਿਲੇਸ਼ਨ ਤੋਂ ਕਿਤੇ ਅੱਗੇ ਸਨ।
ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਮਾਮਲੇ ਤੋਂ ਬਾਅਦ ਮੰਤਰੀ ਨੇ ਪੁਲਸ ਨੂੰ ਦੱਸਿਆ ਸੀ ਕਿ ਪੀੜਤਾ ਸਿਰਫ਼ ਉਨ੍ਹਾਂ ਦੇ ਮੁੱਖ ਦਫ਼ਤਰ ਦੇ ਕੈਬਿਨ ਵਿੱਚ ਹੀ ਉਨ੍ਹਾਂ ਨੂੰ ਮਿਲੀ ਸੀ, ਉਹ ਵੀ ਸਿਰਫ਼ 15 ਮਿੰਟ ਲਈ। ਜਦਕਿ ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸੰਦੀਪ ਸਿੰਘ ਉਸ ਨੂੰ ਇੱਕ ਕਮਰੇ ਵਿੱਚ ਲੈ ਗਿਆ ਜਿੱਥੇ ਉਸ ਨਾਲ ਸਰੀਰਕ ਛੇੜਛਾੜ ਕੀਤੀ ਗਈ। ਇਸ ਤੋਂ ਪਹਿਲਾਂ ਉਹ ਉਨ੍ਹਾਂ ਦੇ ਘਰ ਦੇ ਬਾਥਰੂਮ 'ਚ ਵੀ ਗਈ ਸੀ।

ਇਹ ਵੀ ਪੜ੍ਹੋ : Asia Cup : ਸੁਪਰ 4 ਮੈਚਾਂ ਦੇ ਸ਼ਡਿਊਲ 'ਤੇ ਮਾਰੋ ਨਜ਼ਰ, ਜਾਣੋ ਕਿਸ ਟੀਮ ਦਾ ਕਦੋਂ ਅਤੇ ਕਿਸ ਨਾਲ ਹੋਵੇਗਾ ਮੁਕਾਬਲਾ
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਮੰਤਰੀ ਦੇ ਘਰ ਪਹੁੰਚੀ ਸੀ ਅਤੇ ਉਥੇ ਉਸ ਨਾਲ ਛੇੜਛਾੜ ਕੀਤੀ ਗਈ ਜਦੋਂ ਕਿ ਮੰਤਰੀ ਨੇ ਆਪਣੇ ਬਿਆਨਾਂ ਵਿੱਚ ਝੂਠ ਬੋਲਿਆ। ਚਾਰਜਸ਼ੀਟ 'ਚ ਮੰਤਰੀ ਸੰਦੀਪ ਸਿੰਘ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਪੀੜਤਾ ਉਸ ਨੂੰ ਅਪੋਇੰਟਮੈਂਟ ਲੈ ਕੇ ਮਿਲਣ ਆਈ ਸੀ। ਜਦੋਂਕਿ ਜਾਂਚ ਦੌਰਾਨ ਮੰਤਰੀ ਨੇ ਮੰਨਿਆ ਕਿ ਪੀੜਤਾ ਨੇ ਅਪੋਇੰਟਮੈਂਟ ਸੋਸ਼ਲ ਮੀਡੀਆ ਦੇ ਰਾਹੀਂ ਲਈ ਸੀ।
ਚਾਰਜਸ਼ੀਟ 'ਤੇ ਕੋਰਟ 'ਚ 16 ਸਤੰਬਰ ਨੂੰ ਹੋਵੇਗੀ ਸੁਣਵਾਈ 
ਸੰਦੀਪ ਸਿੰਘ ਜਿਨਸੀ ਸ਼ੋਸ਼ਣ ਮਾਮਲਾ : ਚਾਰਜਸ਼ੀਟ ਦੀ ਸੁਣਵਾਈ 16 ਸਤੰਬਰ ਨੂੰ ਹੋਵੇਗੀ। ਮਾਮਲੇ 'ਚ ਦੋਸ਼ ਤੈਅ ਕਰਨ 'ਤੇ ਬਹਿਸ ਹੋਵੇਗੀ। ਮਹਿਲਾ ਕੋਚ ਦੇ ਵਕੀਲ ਦੀਪਾਂਸ਼ੂ ਬੰਸਲ ਨੇ ਕਿਹਾ ਹੈ ਕਿ ਪੁਲਸ ਨੇ ਚਾਰਜਸ਼ੀਟ ਵਿੱਚ ਬਲਾਤਕਾਰ ਦੀ ਕੋਸ਼ਿਸ਼ ਦੀ ਧਾਰਾ 376/511 ਸ਼ਾਮਲ ਨਹੀਂ ਕੀਤੀ ਹੈ, ਉਸ ਨੂੰ ਜੋੜਨ ਲਈ ਕੋਰਟ ਨੂੰ ਅਪੀਲ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News