ਏਸ਼ੀਆਈ ਖੇਡਾਂ 2023 : ਰਾਸ਼ਟਰੀ ਗੀਤ ਦੌਰਾਨ ਰੋਣ ਲੱਗਾ ਭਾਰਤੀ ਖਿਡਾਰੀ, ਆਪਣੇ ਪਹਿਲੇ ਮੈਚ 'ਚ ਹੋਇਆ ਭਾਵੁਕ
Tuesday, Oct 03, 2023 - 01:23 PM (IST)
ਸਪੋਰਟਸ ਡੈਸਕ- ਕਿਸੇ ਖਿਡਾਰੀ ਲਈ ਆਪਣੇ ਦੇਸ਼ ਲਈ ਖੇਡਣਾ ਜ਼ਿੰਦਗੀ ਦੀ ਕਿਸੇ ਵੱਡੀ ਕਾਮਯਾਬੀ ਤੋਂ ਘੱਟ ਨਹੀਂ ਹੁੰਦਾ, ਜਦੋਂ ਕਿਸੇ ਖਿਡਾਰੀ ਦੀ ਜ਼ਿੰਦਗੀ 'ਚ ਅਜਿਹਾ ਮੌਕਾ ਆਉਂਦਾ ਹੈ ਤਾਂ ਉਸ ਦਾ ਭਾਵੁਕ ਹੋਣਾ ਸੁਭਾਵਿਕ ਹੈ। ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਭਾਰਤ ਲਈ ਖੇਡਣ ਵਾਲੇ ਸਪਿਨਰ ਸਾਈ ਕਿਸ਼ੋਰ ਦੇ ਡੈਬਿਊ ਦੌਰਾਨ ਜਦੋਂ ਭਾਰਤ ਦੀ ਜਰਸੀ ਪਹਿਣਦੇ ਹੀ ਸਾਈ ਕਿਸ਼ੋਰ ਭਾਵੁਕ ਹੋ ਗਏ ਅਤੇ ਮੈਚ ਤੋਂ ਠੀਕ ਪਹਿਲਾਂ ਰਾਸ਼ਟਰੀ ਗੀਤ ਦੌਰਾਨ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ।
ਦਰਅਸਲ ਏਸ਼ੀਆਈ ਖੇਡਾਂ 2023 ਵਿੱਚ ਭਾਰਤ ਅਤੇ ਨੇਪਾਲ ਵਿਚਾਲੇ ਇੱਕ ਕ੍ਰਿਕਟ ਮੈਚ (ਕੁਆਰਟਰ ਫਾਈਨਲ) ਖੇਡਿਆ ਜਾ ਰਿਹਾ ਹੈ। ਭਾਰਤ ਦੇ ਸਪਿਨਰ ਸਾਈ ਕਿਸ਼ੋਰ ਇਸ ਮੈਚ ਰਾਹੀਂ ਆਪਣਾ ਡੈਬਿਊ ਕਰ ਰਹੇ ਹਨ। ਮੈਚ ਤੋਂ ਪਹਿਲਾਂ ਜਿਵੇਂ ਹੀ ਰਾਸ਼ਟਰੀ ਗੀਤ ਸ਼ੁਰੂ ਹੋਇਆ ਤਾਂ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ ਅਤੇ ਉਹ ਕਾਫੀ ਭਾਵੁਕ ਹੋ ਗਏ। ਸਾਈ ਕਿਸ਼ੋਰ ਦੇ ਭਾਵੁਕ ਹੋਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ-ਪਾਕਿਸਤਾਨੀ ਟੀਮ ਨੂੰ ਭਾਰਤ 'ਚ ਨਹੀਂ ਮਿਲੇਗਾ ਬੀਫ, ਸਾਹਮਣੇ ਆਇਆ ਪੂਰਾ ਮੈਨਿਊ
ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਦਾ ਨੇਪਾਲ ਨਾਲ ਮੁਕਾਬਲਾ ਜਾਰੀ ਹੈ। ਰੈਂਕਿੰਗ ਦੇ ਆਧਾਰ 'ਤੇ ਸਿੱਧੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰਨ ਵਾਲੀ ਭਾਰਤੀ ਟੀਮ ਲਈ ਦੋ ਨੌਜਵਾਨ ਖਿਡਾਰੀਆਂ ਨੇ ਟੀ-20 'ਚ ਡੈਬਿਊ ਕੀਤਾ।
ਇਸ ਦੇ ਨਾਲ ਹੀ ਭਾਰਤੀ ਕਪਤਾਨ ਰੁਤੁਰਾਜ ਗਾਇਕਵਾੜ ਨੇ ਨੇਪਾਲ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ 'ਚ ਹੁਸ਼ਿਆਰ ਲੈਫਟ ਆਰਮ ਸਪਿਨਰ ਆਰ ਸਾਈ ਕਿਸ਼ੋਰ ਅਤੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੂੰ ਟੀ-20 ਡੈਬਿਊ ਕਰਨ ਦਾ ਮੌਕਾ ਮਿਲਿਆ। ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਜਦੋਂ ਦੋਵੇਂ ਟੀਮਾਂ ਰਾਸ਼ਟਰੀ ਗੀਤ ਲਈ ਮੈਦਾਨ 'ਚ ਪਹੁੰਚੀਆਂ ਤਾਂ ਆਰ ਸਾਈ ਕਿਸ਼ੋਰ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ : ਮੁੱਕੇਬਾਜ਼ ਪਰਵੀਨ ਹੁੱਡਾ ਨੇ ਜਿੱਤਿਆ ਕਾਂਸੀ ਤਮਗਾ, ਓਲੰਪਿਕ ਕੋਟਾ ਕੀਤਾ ਸੁਨਿਸ਼ਚਿਤ
ਭਾਰਤ ਦੀ ਪਲੇਇੰਗ ਇਲੈਵਨ: ਰੁਤੁਰਾਜ ਗਾਇਕਵਾੜ (ਕਪਤਾਨ), ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਸ਼ਿਵਮ ਦੂਬੇ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਆਰ ਸਾਈ ਕਿਸ਼ੋਰ, ਰਵੀ ਬਿਸ਼ਨੋਈ, ਅਵੇਸ਼ ਖਾਨ, ਅਰਸ਼ਦੀਪ ਸਿੰਘ।
ਨੇਪਾਲ ਦੀ ਪਲੇਇੰਗ ਇਲੈਵਨ: ਰੋਹਿਤ ਪੌਡੇਲ (ਕਪਤਾਨ), ਕੁਸ਼ਲ ਭੁਰਤੇਲ, ਆਸਿਫ਼ ਸ਼ੇਖ (ਵਿਕਟਕੀਪਰ), ਸੰਦੀਪ ਜੋਰਾ, ਗੁਲਸਨ ਝਾਅ, ਕੁਸ਼ਲ ਮੱਲਾ, ਦੀਪੇਂਦਰ ਸਿੰਘ ਐਰੀ, ਸੋਮਪਾਲ ਕਾਮੀ, ਕਰਨ ਕੇਸੀ, ਅਵਿਨਾਸ਼ ਬੋਹਾਰਾ, ਸੰਦੀਪ ਲਾਮਿਛਨੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711