ਸਾਈ ਨੇ ਨਾਬਾਲਗ ਕੁੜੀ ਨਾਲ ਯੌਨ ਸੋਸ਼ਨ ਦੇ ਦੋਸ਼ ’ਚ ਕੋਚ ਨੂੰ ਕੀਤਾ ਮੁਅੱਤਲ

Friday, Apr 23, 2021 - 06:39 PM (IST)

ਸਾਈ ਨੇ ਨਾਬਾਲਗ ਕੁੜੀ ਨਾਲ ਯੌਨ ਸੋਸ਼ਨ ਦੇ ਦੋਸ਼ ’ਚ ਕੋਚ ਨੂੰ ਕੀਤਾ ਮੁਅੱਤਲ

ਨਵੀਂ ਦਿੱਲੀ (ਭਾਸ਼ਾ) : ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਨੇ ਨਾਬਾਲਗ ਕੁੜੀ ਨਾਲ ਯੌਨ ਸੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਆਪਣੇ ਇਕ ਕੋਚ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਅਤੇ ਘਟਨਾ ਦੀ ਜਾਂਚ ਦਾ ਹੁਕਮ ਦਿੱਤਾ। ਕੋਚ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਅਤੇ ਉਹ ਐਥਲੈਟਿਕ ਕੋਚ ਹੈ। ਇਸ ਸਮੇਂ ਉਹ ਪੋਕਸੋ (ਬੱਚਿਆਂ ਨੂੰ ਲੈਂਗਿਕ ਅਪਰਾਧਾਂ ਤੋਂ ਬਚਾਅ) ਐਕਟ ਤਹਿਤ ਤਿਹਾੜ ਜੇਲ ਵਿਚ ਬੰਦ ਹੈ। 

ਸਾਈ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਕਿ ਉਸ ਤੋਂ ਭੁਗਤਾਨ ਹਾਸਲ ਕਰਨ ਵਾਲਾ ਇਕ ਕੋਚ 13 ਸਾਲ ਦੀ ਕੁੜੀ ਨਾਲ ਛੇੜਛਾੜ ਦੀ ਕਥਿਤ ਘਟਨਾ ਦੇ ਬਾਅਦ ਗ੍ਰਿਫ਼ਤਾਰ ਕੀਤਾ ਚੁੱਕਾ ਹੈ ਅਤੇ ਇਹ ਘਟਨਾ ਸਿਰੀ ਫੋਰਟ ਖੇਡ ਕੰਪਲੈਕਸ ਵਿਚ ਹੋਈ, ਜਿੱਥੇ ਉਹ ਉਸ ਨੂੰ ਟਰੇਨਿੰਗ ਦੇ ਰਿਹਾ ਸੀ।’


author

cherry

Content Editor

Related News