ਸਪੋਰਟਸ ਐਂਕਰ ਰਹੀ ਮਿਆ ਨੇ ਬੁਆਏਫ੍ਰੈਂਡ ਰਾਬਰਟਾ ਸੈਂਡਬਰਗ ਦੇ ਨਾਲ ਕੀਤੀ ਮੰਗਣੀ

Monday, Mar 18, 2019 - 05:00 AM (IST)

ਸਪੋਰਟਸ ਐਂਕਰ ਰਹੀ ਮਿਆ ਨੇ ਬੁਆਏਫ੍ਰੈਂਡ ਰਾਬਰਟਾ ਸੈਂਡਬਰਗ ਦੇ ਨਾਲ ਕੀਤੀ ਮੰਗਣੀ

ਜਲੰਧਰ - ਪੋਰਨ ਇੰਡਸਟਰੀ ਤੋਂ ਸੰਨਿਆਸ ਲੈਣ ਤੋਂ ਬਾਅਦ ਬਤੌਰ ਸਪੋਰਟਸ ਐਂਕਰ ਕਰੀਅਰ ਅੱਗੇ ਵਧਾਉਣ ਵਾਲੀ ਮਿਆ ਖਲੀਫਾ ਨੇ ਆਪਣੇ ਬੁਆਏਫ੍ਰੈਂਡ ਰਾਬਰਟ ਸੈਂਡਬਰਗ ਨਾਲ ਮੰਗਣੀ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਾਕਾਇਦਾ ਰਾਬਰਟ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਦੀ ਉਂਗਲੀ ਵਿਚ ਮੰਗਣੀ ਦੀ ਰਿੰਗ ਦਿਸ ਰਹੀ ਹੈ।  ਫੋਟੋ 'ਚ ਮਿਆ ਨੇ ਸਵੀਡਨ ਦੀ ਭਾਸ਼ਾ 'ਚ ਕੈਪਸ਼ਨ ਦਿੱਤੀ ਹੈ-ਇੰਗੇਜ਼ਡ

PunjabKesariPunjabKesariPunjabKesari
ਉਥੇ ਹੀ ਰਾਬਰਟ ਨੇ ਆਪਣੇ ਇੰਸਟਾਗ੍ਰਾਮ 'ਤੇ ਫੋਟੋ ਦੇ ਨਾਲ ਕੈਪਸ਼ਨ ਦਿੱਤੀ ਹੈ ਕਿ ਅਸੀਂ ਸ਼ਿਕਾਗੋ ਵੀਕੈਂਡ ਮਨਾਉਣ ਗਏ ਸੀ, ਉਥੇ ਹੀ ਅਸੀਂ ਸ਼ਾਨਦਾਰ ਡਿਨਰ ਕੀਤਾ। ਫਿਰ ਮਿਆ ਨੂੰ ਪ੍ਰਪੋਜ਼ ਕਰ ਦਿੱਤਾ। ਉਸ ਨੇ ਹਾਂ ਕਰ ਦਿੱਤੀ ਹੈ। ਰਾਬਰਟ ਨੇ ਕਿਹਾ ਕਿ ਡਿਨਰ ਦੌਰਾਨ ਮਿਆ ਬੇਹੱਦ ਉਤਸ਼ਾਹਿਤ ਸੀ। ਉਹ ਜਲਦ ਤੋਂ ਜਲਦ ਸਵਾਦੀ ਖਾਣੇ ਦਾ ਮਜ਼ਾ ਚੁੱਕਣਾ ਚਾਹੁੰਦੀ ਸੀ, ਤਦ ਮੈਂ ਉਸ ਨੂੰ ਖਾਣਾ ਸ਼ੁਰੂ ਕਰਨ ਤੋਂ ਰੋਕ ਦਿੱਤਾ। ਮੈਂ ਜੇਬ ਵਿਚੋਂ ਅੰਗੂਠੀ ਕੱਢੀ ਤੇ ਉਸਦੀ ਉਂਗਲੀ ਵਿਚ ਪਾ ਦਿੱਤੀ। ਕਿਹਾ, ''ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ।'' ਮਿਆ ਵੀ ਅੱਗੋਂ ਮੁਸਕਰਾ ਪਈ।

PunjabKesariPunjabKesariPunjabKesari
ਜ਼ਿਕਰਯੋਗ ਹੈ ਕਿ ਮਿਆ ਨੇ ਘੱਟ ਸਮੇਂ ਵਿਚ ਹੀ ਸਭ ਤੋਂ ਪ੍ਰਸਿੱਧ ਹੋਣ ਦਾ ਰਿਕਾਰਡ ਬਣਾਇਆ ਸੀ। 2011 'ਚ ਉਹ ਗੂਗਲ 'ਤੇ ਸਰਚ ਹੋਣ ਵਾਲੀਆਂ ਸਭ ਤੋਂ ਵੱਡੀਆਂ ਸੈਲੀਬ੍ਰਿਟੀਆਂ ਵਿਚੋਂ ਇਕ ਸੀ, ਉਥੇ ਹੀ ਰਾਬਰਟ ਦੀ ਗੱਲ ਕਰੀਏ ਤਾਂ ਉਸ ਨੇ 2011 ਵਿਚ ਆਪਣੀ ਹਾਈ ਸਕੂਲ ਦੋਸਤ ਨਾਲ ਵਿਆਹ ਕੀਤਾ ਸੀ ਪਰ 5 ਸਾਲ ਬਾਅਦ ਹੀ ਉਸ ਨੇ ਤਲਾਕ ਲੈ ਲਿਆ।

PunjabKesariPunjabKesari


author

Gurdeep Singh

Content Editor

Related News