Sport's Wrap up 20 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

01/20/2019 10:33:52 PM

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਨੂੰ ਵਨ ਡੇ ਸੀਰੀਜ਼ 'ਚ 2-1 ਨਾਲ ਹਰਾ ਕੇ ਹੁਣ ਨਿਊਜ਼ੀਲੈਂਡ ਵਿਰੁੱਧ ਵਨ ਡੇ ਸੀਰੀਜ਼ ਤੇ ਟੀ-20 ਸੀਰੀਜ਼ ਲਈ ਆਕਲੈਂਡ ਪਹੁੰਚ ਗਈ ਹੈ। ਰੂਸ ਦੀ ਸੁਪਰ ਸਟਾਰ ਟੈਨਿਸ ਖਿਡਾਰਨ ਸ਼ਾਰਾਪੋਵਾ ਨੂੰ ਡਿਸ਼ 'ਚ ਕਰੋਸੇਂਤਸ਼ ਬਹੁਤ ਪਸੰਦ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਨਿਊਜ਼ੀਲੈਂਡ ਪਹੁੰਚਣ 'ਤੇ ਪ੍ਰਸ਼ੰਸਕਾਂ ਨੇ ਕੀਤਾ ਭਾਰਤੀ ਟੀਮ ਦਾ ਸਵਾਗਤ (ਵੀਡੀਓ)

 PunjabKesari
ਭਾਰਤੀ ਕ੍ਰਿਕਟ ਟੀਮ 23 ਜਨਵਰੀ ਤੋਂ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਆਗਾਮੀ ਵਨ ਡੇ ਅਤੇ ਟੀ-20 ਸੀਰੀਜ਼ ਖੇਡਣ ਲਈ ਐਤਵਾਰ ਨੂੰ ਆਕਲੈਂਡ ਪਹੁੰਚ ਗਈ ਹੈ। ਭਾਰਤੀ ਟੀਮ ਤਿਨ ਹਫਤਿਆਂ ਦੇ ਦੌਰੇ ਵਿਚ 5 ਵਨ ਡੇ ਅਤੇ 3 ਟੀ-20 ਮੈਚ ਖੇਡੇਗੀ। ਬੀ. ਸੀ. ਸੀ. ਆਈ. ਨੇ ਭਾਰਤੀ ਕ੍ਰਿਕਟਰਾਂ ਦੇ ਆਕਲੈਂਡ ਹਵਾਈ ਅੱਡੇ 'ਤੇ ਪਹੁੰਚਣ ਦੀ ਵੀਡੀਓ ਅਪਲੋਡ ਕੀਤੀ ਹੈ ਜਿਸ ਵਿਚ ਕੁਝ ਭਾਰਤੀ ਪ੍ਰਸ਼ੰਸਕ ਉਨ੍ਹਾਂ ਦੇ ਲਈ ਚੀਅਰ ਕਰ ਰਹੇ ਹਨ। ਕੇਦਾਰ ਯਾਦਵ ਅਤੇ ਦਿਨੇਸ਼ ਕਾਰਤਿਕ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿਖਾਈ ਦਿੱਤੇ। ਪ੍ਰਸ਼ੰਸਕਾਂ ਨੇ ਸਭ ਤੋਂ ਵੱਧ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਚੀਅਰ ਕੀਤਾ।

ਸ਼ਾਰਾਪੋਵਾ ਨੂੰ ਬਹੁਤ ਪਸੰਦ ਹੈ ਕਰੋਸੇਂਤਸ ਡਿਸ਼

PunjabKesari
ਰੂਸ ਦੀ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਨੂੰ ਕਰੋਸੇਂਤਸ ਡਿਸ਼ ਬਹੁਤ ਪਸੰਦ ਹੈ, ਇਸ ਲਈ ਉਹ ਆਸਟਰੇਲੀਅਨ ਓਪਨ ਤੋਂ ਬ੍ਰੇਕ ਲੈ ਕੇ ਸਪੈਸ਼ਲ ਕਰੋਸੇਂਤਸ ਖਾਣ ਲਈ ਮੈਲਬੋਰਨ ਦੀਆਂ ਸੜਕਾਂ 'ਤੇ ਉਤਰੀ। ਦਰਅਸਲ, ਮਾਰੀਆ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋ ਪੋਸਟ ਕੀਤੀ ਸੀ, ਜਿਸ 'ਚ ਉਸ ਦੇ ਹੱਥ ਵਿਚ ਕਰੋਸੇਂਤਸ ਫੜਿਆ ਹੋਇਆ ਸੀ। ਹੁਣ ਮਾਰੀਆ ਨੇ ਇਕ ਇੰਟਰਵਿਊ 'ਚ ਕਰੋਸੇਂਤਸ ਨਾਲ ਜੁੜੀ ਆਪਣੀ ਦੀਵਾਨਗੀ ਬਾਰੇ ਪ੍ਰਸ਼ੰਸਕਾਂ ਨੂੰ ਦੱਸਿਆ।  ਮਾਰੀਆ  ਨੇ ਕਿਹਾ, ''ਮੈਨੂੰ ਕਰੋਸੇਂਤਸ (ਭੁੰਨੀ ਹੋਈ ਬ੍ਰੈੱਡ) ਬਹੁਤ ਪਸੰਦ ਹੈ ਤੇ ਅਜਿਹਾ ਕੌਣ ਹੋਵੇਗਾ, ਜਿਸ ਨੂੰ ਪਸੰਦ ਨਹੀਂ ਹੋਵੇਗਾ। ਤੁਸੀਂ ਵੀ ਉਸ ਨੂੰ ਪਸੰਦ ਕਰੋਗੇ। ਮੈਂ ਆਮ ਤੌਰ 'ਤੇ ਆਫ ਡੇਜ਼ 'ਤੇ ਅਜਿਹਾ ਬਾਹਰ ਖਾਣਾ ਨਹੀਂ ਖਾਂਦੀ। ਹਾਂ, ਕਦੇ-ਕਦਾਈਂ ਮੇਰੇ ਇੰਸਟਾਗ੍ਰਾਮ 'ਤੇ ਅਜਿਹਾ ਦੇਖਿਆ ਜ਼ਰੂਰ ਜਾਂਦਾ ਹੈ ਕਿ ਇਹ ਕਈ ਵਾਰ ਵੱਡਾ ਝੂਠ ਹੁੰਦਾ ਹੈ। ਉਕਤ ਤਸਵੀਰ ਵਿਚ ਪੂਰੀ ਸੱਚਾਈ ਵੀ ਨਹੀਂ ਹੈ। ਦਰਅਸਲ, ਮੈਨੂੰ ਸ਼ਹਿਰ ਘੁੰਮਣ ਦਾ ਬਹੁਤ ਮਜ਼ਾ ਆਉਂਦਾ ਹੈ। ਬੀਤੇ ਹਫਤੇ ਮੇਰੇ ਕੋਲ ਕੁਝ ਖਾਲੀ ਸਮਾਂ ਸੀ, ਅਜਿਹੀ ਹਾਲਤ 'ਚ ਮੈਂ ਇਕ ਛੋਟੀ ਜਿਹੀ ਬੇਕਰੀ 'ਤੇ ਗਈ। ਉਥੇ ਜੋ ਵੀ ਜਾਵੇ, ਇਸ ਨੂੰ ਜ਼ਰੂਰ ਟ੍ਰਾਈ ਕਰੇ।''

ਪੰਡਯਾ ਦੀਆਂ ਮਹਿਲਾਵਾਂ 'ਤੇ ਟਿੱਪਣੀਆਂ ਬੇਹੱਦ ਨਿਰਾਸ਼ਾਜਨਕ : ਐਲੀ ਅਵਰਾਮ

PunjabKesari
ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਮਹਿਲਾਵਾਂ 'ਤੇ ਸ਼ਰਮਨਾਕ ਟਿੱਪਣੀਆਂ ਕਰਨ ਤੋਂ ਬਾਅਦ ਲਗਾਤਾਰ ਆਲੋਚਨਾਵਾਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਹੁਣ ਇਸ ਕ੍ਰਮ ਵਿਚ ਉਸਦੀ ਸਾਬਕਾ ਪ੍ਰੇਮਿਕਾ ਮੰਨੀ ਜਾਣ ਵਾਲੀ ਬਾਲੀਵੁੱਡ ਅਭਿਨੇਤਰੀ ਐਲੀ ਅਵਰਾਮ ਦਾ ਬਿਆਨ ਸਾਹਮਣੇ ਆਇਆ ਹੈ। ਐਲੀ ਨੇ ਸਾਫ ਤੌਰ 'ਤੇ ਹਾਰਦਿਕ ਦੇ ਬਿਆਨ ਨੂੰ ਨਿਰਾਸ਼ਾਜਨਕ ਕਿਹਾ ਹੈ। ਐਲੀ ਨੇ ਕਿਹਾ ਕਿ ਮੈਂ ਹੁਣੇ ਹੀ ਭਾਰਤ ਪਰਤੀ ਹਾਂ। ਅਜਿਹੇ ਸਵਾਲ ਮੈਨੂੰ ਇੱਥੇ ਪੱਤਰਕਾਰਾਂ ਨੇ ਵੀ ਕੀਤੇ ਤੇ ਉਨ੍ਹਾਂ ਦੇ ਮੈਸੇਜ ਵੀ ਮੇਰੇ ਕੋਲ ਆਏ ਪਰ ਉਸ ਦੌਰਾਨ ਮੈਨੂੰ ਇਸ ਬਾਰੇ ਵਿਚ ਕੁਝ ਵੀ ਨਹੀਂ ਪਤਾ ਸੀ, ਅਜਿਹੇ ਵਿਚ  ਕੁਝ ਦਿਨ ਪਹਿਲਾਂ ਹੀ ਮੈਂ ਉਹ ਵਿਵਾਦਪੂਰਨ ਟਿੱਪਣੀਆਂ ਵਾਲੀ ਫੁਟੇਜ ਦੇਖੀ। ਹਾਰਦਿਕ ਦਾ ਇਸ ਤਰ੍ਹਾਂ ਮਹਿਲਾਵਾਂ 'ਤੇ ਟਿੱਪਣੀਆਂ ਕਰਨਾ ਬੇਹੱਦ ਨਿਰਾਸ਼ਾਜਨਕ ਹੈ। ਮੈਨੂੰ ਥੋੜ੍ਹਾ ਧੱਕਾ ਲੱਗਾ ਕਿਉਂਕਿ ਮੈਂ ਤਾਂ ਹਾਰਦਿਕ ਨੂੰ ਨਿੱਜੀ ਤੌਰ 'ਤੇ ਜਾਣਦੀ ਸੀ ਪਰ ਇਸ ਤਰ੍ਹਾਂ ਹਾਰਦਿਕ ਖੁਦ ਦੀਆਂ ਵਿਵਾਦਪੂਰਨ ਟਿੱਪਣੀਆਂ ਨਾਲ ਆਲੋਚਨਾ ਦਾ ਸ਼ਿਕਾਰ ਹੋਇਆ, ਇਹ ਬਹੁਤ ਚੰਗਾ ਹੋਇਆ ਹੈ ਕਿਉਂਕਿ ਕਿਸੇ ਦੇ ਵੀ ਬਾਰੇ ਵਿਚ ਇਸ ਤਰ੍ਹਾਂ ਨਾਲ ਸੋਚਣਾ ਤੁਹਾਨੂੰ ਕੂਲ ਨਹੀਂ ਬਣਾਉਂਦਾ ਹੈ।

ਫੈਡਰਰ ਨਾਲ ਫੋਟੋ 'ਤੇ ਬੁਰੀ ਫਸੀ ਅਨੁਸ਼ਕਾ, ਇਸ ਵਜ੍ਹਾ ਕਰਕੇ ਹੋ ਗਈ ਟਰੋਲ

PunjabKesari
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਨਾਲ ਆਸਟਰੇਲੀਆ 'ਚ ਦੌਰਾ ਖਤਮ ਹੋਣ ਦੇ ਬਾਅਦ ਵੀ ਕੁਝ ਸਮਾਂ ਬਿਤਾ ਰਹੇ ਹਨ। ਸ਼ਨੀਵਾਰ ਨੂੰ ਕੋਹਲੀ ਪਤਨੀ ਅਨੁਸ਼ਕਾ ਦੇ ਨਾਲ ਆਸਟਰੇਲੀਅਨ ਓਪਨ ਦਾ ਆਨੰਦ ਮਾਣ ਰਹੇ ਸਨ। ਇਸ ਦੌਰਾਨ ਕੋਹਲੀ ਨੇ ਪਤਨੀ ਅਨੁਸ਼ਕਾ ਦੇ ਨਾਲ ਦਿੱਗਜ ਟੈਨਿਸ ਸਟਾਰ ਰੋਜਰ ਫੈਡਰਰ ਦੇ ਨਾਲ ਤਸਵੀਰਾਂ ਖਿੱਚਵਾਈਆਂ ਜਿਸ ਨੂੰ ਲੈ ਕੇ ਵੱਡਾ ਬਵਾਲ ਹੋ ਗਿਆ ਹੈ। ਕੋਹਲੀ ਨੇ ਟਵੀਟ ਕੀਤਾ, ''ਆਸਟਰੇਲੀਅਨ ਓਪਨ 'ਚ ਸ਼ਾਨਦਾਰ ਦਿਨ। ਆਸਟਰੇਲੀਆ 'ਚ ਗਰਮੀਆਂ ਦਾ ਸਮਾਪਨ ਕਰਨ ਦਾ ਸ਼ਾਨਦਾਰ ਤਰੀਕਾ। ਆਸਟਰੇਲੀਆਈ ਓਪਨ ਦਾ ਧੰਨਵਾਦੀ ਰਹਾਂਗਾ।'' ਇਸ ਤੋਂ ਬਾਅਦ ਆਸਟਰੇਲੀਆਈ ਓਪਨ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਵੀ ਫੈਡਰਰ, ਕੋਹਲੀ ਅਤੇ ਅਨੁਸ਼ਕਾ ਦੀ ਤਸਵੀਰ ਟਵੀਟ ਕਰਦੇ ਹੋਏ ਲਿਖਿਆ, 'ਤਿੰਨ ਲੀਜੈਂਡ ਇਕ ਤਸਵੀਰ।'

ਨਡਾਲ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ 'ਚ

PunjabKesari
ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਆਪਣਾ ਧਮਾਕੇਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਚੈੱਕ ਗਣਰਾਜ ਦੇ ਟਾਮਸ ਬੇਰਦਿਚ ਨੂੰ ਐਤਵਾਰ ਨੂੰ 6-0, 6-1, 7-6 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਨਡਾਲ ਨੇ ਇਸ ਟੂਰਨਾਮੈਂਟ 'ਚ 11ਵੀਂ ਵਾਰ ਅਤੇ ਕੁਲ ਗ੍ਰੈਂਡਸਲੈਮ 'ਚ 37ਵੀਂ ਵਾਰ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਕੁਆਰਟਰ ਫਾਈਨਲ 'ਚ ਨਡਾਲ ਦਾ ਮੁਕਾਬਲਾ ਅਮਰੀਕਾ ਦੇ ਫਰਾਂਸਿਸ ਤੀਆਫੋ ਨਾਲ ਹੋਵੇਗਾ। ਤੀਆਫੋ ਨੇ ਪ੍ਰੀ ਕੁਆਰਟਰ ਫਾਈਨਲ 'ਚ 20ਵਾਂ ਦਰਜਾ ਪ੍ਰਾਪਤ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ ਤਿੰਨ ਘੰਟੇ 39 ਮਿੰਟ 'ਚ 7-5, 7-6, 6-7,7-5 ਨਾਲ ਹਰਾਇਆ।

ਟਾਟਾ ਸਟੀਲ ਮਾਸਟਰਸ ਸ਼ਤਰੰਜ-2019 : ਆਨੰਦ ਸਾਂਝੀ ਬੜ੍ਹਤ 'ਤੇ

PunjabKesari
ਟਾਟਾ ਸਟੀਲ ਮਾਸਟਰਸ ਸ਼ਤਰੰਜ ਦੇ ਰਾਊਂਡ-7 ਮੁਕਾਬਲੇ 'ਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸ ਦੇ ਵਲਾਦੀਮਿਰ ਕ੍ਰਾਮਨਿਕ 'ਤੇ ਇਕ ਵੱਡੀ ਜਿੱਤ ਦਰਜ ਕਰਦਿਆਂ ਪ੍ਰਤੀਯੋਗਿਤਾ ਵਿਚ ਸਾਂਝੀ ਬੜ੍ਹਤ ਹਾਸਲ ਕਰ ਲਈ। ਆਨੰਦ ਦੀ ਇਹ ਪ੍ਰਤੀਯੋਗਿਤਾ 'ਚ ਦੂਜੀ ਜਿੱਤ ਰਹੀ, ਜਦਕਿ ਕ੍ਰਾਮਨਿਕ ਲਈ ਇਹ ਪ੍ਰਤੀਯੋਗਿਤਾ 'ਚ ਤੀਜੀ ਹਾਰ ਹੈ। ਇਟਾਲੀਅਨ ਓਪਨਿੰਗ ਵਿਚ ਹੋਏ ਮੁਕਾਬਲੇ 'ਚ ਜਿੱਤ ਦੀ ਚਾਹਤ ਵਿਚ ਖਤਰਾ ਚੁੱਕਣ ਦੀ ਕੋਸ਼ਿਸ਼ ਵਿਚ ਕ੍ਰਾਮਨਿਕ ਨੇ 13 ਚਾਲਾਂ 'ਚ ਹੀ ਆਪਣੇ ਇਕ ਪਿਆਦੇ ਨੂੰ ਕਰੂਬਾਨ ਕਰਨ ਦੀ ਯੋਜਨਾ ਬਣਾਈ ਤੇ ਆਨੰਦ ਨੇ ਪਿਆਦਾ ਲੈਂਦੇ ਹੋਏ ਖੇਡ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ 57 ਚਾਲਾਂ ਵਿਚ ਬੇਹੱਦ ਸ਼ਾਨਦਾਰ ਐਂਡ ਗੇਮ 'ਚ ਜਿੱਤ ਦਰਜ ਕੀਤੀ। 

ਗੁਪਤਾ 'ਤੇ ਹੁੱਡਾ ਨੇ ਜਿੱਤੇ ਸੋਨ ਤਮਗੇ, ਹਰਿਆਣਾ ਤੀਰਅੰਦਾਜ਼ੀ 'ਚ ਚੋਟੀ 'ਤੇ

PunjabKesari
ਸਚਿਨ ਗੁਪਤਾ ਅਤੇ ਪਾਰਸ ਹੁੱਡਾ ਨੇ ਪੁਰਸ਼ਾਂ ਦੇ ਕ੍ਰਮਵਾਰ ਅੰਡਰ-21 ਅਤੇ ਅੰਡਰ-17 ਰਿਕਰਵ ਵਰਗ ਵਿਚ ਸੋਨ ਤਮਗੇ ਜਿੱਤੇ, ਜਿਸ ਨਾਲ ਹਰਿਆਣਾ ਖੇਲੋ ਇੰਡੀਆ ਯੂਥ ਖੇਡਾਂ ਦੇ ਤੀਰਅੰਦਾਜ਼ੀ ਪ੍ਰਤੀਯੋਗਿਤਾ ਦੇ ਤਮਗਾ ਸੂਚੀ 'ਚ ਚੋਟੀ 'ਤੇ ਰਿਹਾ। ਹਰਿਆਣਾ ਨੇ ਤੀਰਅੰਦਾਜ਼ੀ 'ਚ 2 ਸੋਨ ਤਮਗੇ, 2 ਚਾਂਦੀ ਅਤੇ 3 ਕਾਂਸੀ ਤਮਗਿਆਂ ਸਮੇਤ ਕੁਲ 7 ਤਮਗੇ ਜਿੱਤੇ। ਗੁਪਤਾ ਨੇ ਅੰਡਰ-21 ਵਰਗ ਵਿਚ ਆਂਧਰਾ ਪ੍ਰਦੇਸ਼ ਦੇ ਬੀ ਧੀਰਜ ਨੂੰ 2-1 ਨਾਲ ਹਰਾਇਆ। 13 ਸਾਲਾ ਹੁੱਡਾ ਨੇ ਅੰਡਰ-17 ਵਰਗ ਵਿਚ ਚੰਗੀ ਵਾਪਸੀ ਕੀਤੀ। ਉਹ ਆਪਣੇ ਸਾਥੀ ਰਾਹੁਲ ਤੋਂ ਇਕ ਸਮੇਂ ਪਿੱਛੇ ਚਲ ਰਹੇ ਸੀ ਪਰ ਉਸ ਨੇ ਵਾਪਸੀ ਕਰ ਕੇ ਆਖਰੀ 2 ਸੈੱਟ ਜਿੱਤੇ। ਇਸ ਵਿਚਾਲੇ ਮਹਾਰਾਸ਼ਟਰ ਦੀ ਸਾਕਸ਼ੀ ਸ਼ਿਤੋਲ ਅਤੇ ਈਸ਼ਾ ਕੇਤਨ ਪਵਾਰ ਨੇ ਕ੍ਰਮਵਾਰ ਲੜਕੀਆਂ ਦੇ ਅੰਡਰ-21 ਰਿਕਰਵ ਅੰਡਰ-17 ਕੰਪਾਊਂਡ ਵਰਗ ਦਾ ਸੋਨ ਤਮਗਾ ਜਿੱਤਿਆ।

HSBC Championship: ਗੋਲਫਰ ਗਗਨਜੀਤ ਸਾਂਝੇ 27ਵੇਂ ਸਥਾਨ 'ਤੇ ਰਹੇ

PunjabKesari
ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਸ਼ਨੀਵਾਰ ਨੂੰ ਸੈਸ਼ਨ ਦੀ ਪਹਿਲੀ ਰੋਲੈਕਸ ਸੀਰੀਜ਼ ਵਿਚ ਅੱਬੂ ਧਾਬੀ ਐੱਚ. ਐੱਸ. ਬੀ. ਸੀ. ਚੈਂਪੀਅਨਸ਼ਿਪ ਵਿਚ ਸਾਂਝੇ 27ਵੇਂ ਸਥਾਨ 'ਤੇ ਰਹਿ ਕੇ ਸਾਲ ਦੀ ਮਜ਼ਬੂਤ ਸ਼ੁਰੂਆਤ ਕੀਤੀ।ਕਪੂਰਥਲਾ ਦੇ 30 ਸਾਲਾ ਇਸ ਗੋਲਫਰ ਨੇ ਆਖਰੀ ਦੌਰ ਵਿਚ ਇਵਨ ਪਾਰ 72 ਦਾ ਕਾਰਡ ਖੇਡਿਆ ਜਿਸ ਨਾਲ ਉਸ ਦਾ ਕੁਲ ਸਕੋਰ 7 ਅੰਡਰ ਪਾਰ 281 ਰਿਹਾ। ਆਇਰਲੈਂਡ ਦੇ ਸ਼ੇਨ ਲਾਰੀ (71) ਨੇ ਦੱਖਣੀ ਅਫਰੀਕਾ ਦੇ ਰਿਚਰਡ ਸਟਰਨੇ (69) ਦੀ ਚੁਣੌਤੀ ਨੂੰ ਢਹਿ-ਢੇਰੀ ਕਰਦਿਆਂ ਖਿਤਾਬ ਜਿੱਤਿਆ।

ਬ੍ਰਾਜ਼ੀਲ 'ਚ ਫੁੱਟਬਾਲ ਖੇਡ ਰਹੇ ਪਲੇਅਰ 'ਤੇ ਡਿੱਗੀ ਬਿਜਲੀ, ਰੁੱਕਿਆ ਮੈਚ

PunjabKesari
ਬ੍ਰਾਜ਼ੀਲ ਦੇ ਸਾਓ ਪਾਓਲੋ 'ਚ ਆਯੋਜਿਤ ਅੰਡਰ-20 ਫੁੱਟਬਾਲ ਟੂਰਨਾਮੈਂਟ ਦੌਰਾਨ ਇਕ ਪਲੇਅਰ 'ਤੇ ਬਿਜਲੀ ਡਿੱਗ ਗਈ। ਦਰਅਸਲ ਅਗੁਆ ਸਾਂਤਾ ਅਤੇ ਐਟਲੇਟਿਕੋ ਮਾਇਨਿਰੋ ਦੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ। ਬਾਰੀਸ਼ ਦੇ ਵਿਚਾਲੇ ਲਗਾਤਾਰ ਚੱਲ ਰਹੇ ਮੈਚ ਦੌਰਾਨ ਜਦੋਂ ਪਹਿਲਾਂ ਹਾਫ ਖਤਮ ਹੋਣ ਵਾਲਾ ਸੀ ਤਾਂ ਅਗੁਆ ਸਾਂਤਾ ਦੇ ਪਲੇਅਰ ਹੈਨਰਿਕ 'ਤੇ ਬਿਜਲੀ ਡਿੱਗ ਗਈ। ਬਿਜਲੀ ਡਿੱਗਣ ਤੋਂ ਪਹਿਲਾਂ ਤਾਂ ਹੈਨਰਿਕ ਨੇ ਖੁਦ ਨੂੰ ਥੋੜਾ ਸੰਭਾਲ ਲਿਆ ਪਰ ਉਹ ਜਦੋਂ ਹੀ ਮੈਦਾਨ ਤੋਂ ਬਾਹਰ ਪਹੁੰਚਿਆ, ਡਿੱਗ ਪਿਆ। ਬਾਅਦ 'ਚ ਮੈਚ 'ਚ ਵੀਡੀਓ ਫੁਟੇਜ਼ ਕਢਵਾਈ ਗਈ ਤਾਂ ਪਤਾ ਚੱਲਿਆ ਕਿ ਬਿਜਲੀ ਡਿੱਗਣ ਨਾਲ ਹੈਨਰਿਕ ਮੌਕੇ 'ਤੇ ਹੀ ਲੜਖੜਾ ਗਿਆ ਸੀ। ਇਸ ਤੋਂ ਬਾਅਦ ਹੋਲੀ-ਹੋਲੀ ਮੈਦਾਨ ਤੋਂ ਬਾਹਰ ਜਾਣ ਲੱਗਿਆ। ਪਰ ਉਹ ਜਦੋਂ ਬਾਊਂਡਰੀ ਵਲ ਤੱਕ ਪਹੁੰਚਿਆ, ਡਿੱਗ ਪਿਆ।

ਪ੍ਰੋ ਕੁਸ਼ਤੀ ਲੀਗ : ਹਰਿਆਣਾ ਹੈਮਰਸ ਨੇ ਐੱਮ. ਪੀ. ਯੋਧਾ ਨੂੰ ਰੋਮਾਂਚਕ ਮੈਚ 'ਚ ਹਰਾਇਆ

PunjabKesari
ਪਿਛਲੇ ਸਾਲ ਵਿਸ਼ਵ ਅੰਡਰ-23 ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਰਵੀ ਕੁਮਾਰ ਨੇ ਸ਼ਨੀਵਾਰ ਨੂੰ ਪ੍ਰੋ-ਕੁਸ਼ਤੀ ਲੀਗ ਮੈਚ ਦੇ ਪੁਰਸ਼ 57 ਕਿ.ਗ੍ਰਾ ਵਰਗ ਵਿਚ ਸੰਦੀਪ ਤੋਮਰ ਨੂੰ ਹਰਾ ਕੇ ਹਰਿਆਣਾ ਹੈਮਰਸ ਨੂੰ ਐੱਮ. ਪੀ. ਯੋਧਾ 'ਤੇ 4-3 ਨਾਲ ਜਿੱਤ ਦਿਵਾਈ। ਇਹ ਇਸ ਸਾਲ ਦੀ ਪੀ. ਡਬਲਿਯੂ. ਐੱਲ. ਵਿਚ ਹਰਿਆਣਾ ਹੈਮਰਸ ਦੀ ਦੂਜੀ ਜਿੱਤ ਹੈ। ਜੂਨੀਅਰ ਵਿਸ਼ਵ ਚੈਂਪੀਅਨ ਅਨਾਸਤਾਸਿਆ ਨਿਚਿਤਾ ਨੇ ਹਰਿਆਣਾ ਲਈ ਮਹੱਤਵਪੂਰਨ ਬਾਊਟ ਜਿੱਤੀ, ਉਸ ਨੇ ਪੂਜਾ ਢਾਂਡਾ ਨੂੰ 8-7 ਨਾਲ  ਹਰਾਇਆ। ਇਸ ਨਾਲ ਪਹਿਲੇ 2018 ਵਿਸ਼ਵ ਚੈਂਪੀਅਨਸਿਪ ਦੇ ਕਾਂਸੀ ਤਮਗਾ ਜੇਤੂ ਅਲੀ ਸ਼ਾਬਾਨੋਵ ਨੇ 86 ਕਿ.ਗ੍ਰਾ ਵਿਚ ਐੱਮ. ਪੀ. ਯੋਧਾ ਦੇ ਦੀਪਕ ਨੂੰ ਹਰਾ ਕੇ ਹਰਿਆਣਾ ਹੈਮਰਸ ਨੂੰ 1-0 ਨਾਲ ਅੱਗੇ ਕਰ ਦਿੱਤਾ।


Related News